ਅਸੀਂ ਮਿਲ ਕੇ ਜਿੱਤਾਗੇ ਕੋਰੋਨਾ ਵਾਇਰਸ ਦੀ ਜੰਗ: ਪਰਨੀਤ ਕੌਰ - ਪਰਨੀਤ ਕੌਰ ਸੰਸਦ ਮੈਂਬਰ
ਪਟਿਆਲਾ: ਸੰਸਦ ਮੈਂਬਰ ਪਰਨੀਤ ਕੌਰ ਨੇ ਸ਼ਹਿਰ ਵਾਸੀਆਂ ਨਾਲ ਗੱਲਬਾਤ ਕਰਦਿਆਂ 14 ਦਿਨਾਂ ਦੇ ਲੌਕਡਾਊਨ ਦੇ ਦੌਰਾਨ ਲੋਕਾਂ ਵੱਲੋਂ ਪਾਲਣਾ ਤੇ ਸਹਿਯੋਗ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਲੋਕਾਂ ਦੀ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰਨ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਕਰਫਿਊ 'ਤੇ ਲੌਕਡਾਊਨ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋੜਵੰਦਾਂ ਨੂੰ 6 ਹਜ਼ਾਰ ਰਾਸ਼ਨ ਦੇ ਪੈਕੇਟ ਵੰਡੇ ਗਏ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਇੱਕਠੇ ਹੋ ਕੇ ਕੋਰੋਨਾ ਵਾਇਰਸ ਦੇ ਵਿਰੁੱਧ ਇਸ ਲੜਾਈ 'ਚ ਜਿੱਤ ਜ਼ਰੂਰ ਹਾਸਲ ਕਰਾਂਗੇ।