ਸਿਆਸਤਦਾਨਾਂ ਤੋਂ ਦੇਸ਼ ਨੂੰ ਬਚਾਉਣ ਲਈ ਲੜਾਈ ਛੇੜਣ ਦੀ ਲੋੜ : ਰਾਜੇਵਾਲ - ਰਾਜੇਵਾਲ
ਮੋਹਾਲੀ : ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਪੁਆਧ ਖੇਤਰ ਵੱਲੋਂ ਸੋਹਾਣਾ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ ਵਿੱਚ ਕੀਤੀ ਜਾ ਰਹੀ ਲੜੀਵਾਰ ਭੁੱਖ ਹੜਤਾਲ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਖਿਲਾਫ ਕੀਤੀ ਜਾ ਰਹੀ ਜੰਗ ਤਾਂ ਹੁਣ ਜਿੱਤੀ ਜਾ ਚੁੱਕੀ ਹੈ। ਜਿਸਦਾ ਸਿਰਫ ਰਸਮੀ ਐਲਾਨ ਹੋਣਾ ਹੀ ਬਾਕੀ ਹੈ। ਪਰੰਤੂ ਸਿਆਸਤਦਾਨਾਂ ਦੀਆਂ ਚਾਲਾਂ ਤੋਂ ਦੇਸ਼ ਨੂੰ ਬਚਾਉਣ ਲਈ ਲੰਬੀ ਲੜਾਈ ਲੜਣੀ ਪੈਣੀ ਹੈ ਅਤੇ ਇਸ ਵਾਸਤੇ ਵੋਟਰਾਂ ਸਿਰ ਵੱਡੀ ਜਿੰਮੇਵਾਰੀ ਹੈ ਕਿ ਉਹ ਲਾਲਚ ਵਿੱਚ ਆ ਕੇ ਵੋਟ ਦੇਣ ਦੀ ਥਾਂ ਸੋਚ ਸਮਝ ਕੇ ਵੋਟਾਂ ਪਾਉਣ। ਅਜਿਹੇ ਸਿਆਸਤ ਦਾਨਾਂ ਨੂੰ ਰੱਦ ਕਰ ਦੇਣ ਜਿਹੜੇ ਆਪਣੇ ਫਾਇਦੇ ਲਈ ਦੇਸ਼ ਨੂੰ ਦਾਅ ਤੇ ਲਗਾ ਰਹੇ ਹਨ।