ਲੌਕਡਾਊਨ ਕਾਰਨ ਜਾਨਵਰਾਂ ’ਤੇ ਪਈ ਭੁੱਖ ਦੀ ਮਾਰ - coronavirus update
ਪੰਜਾਬ ਸਰਕਾਰ ਵੱਲੋਂ ਦਿਨੋ-ਦਿਨ ਵੱਧਦੇ ਕੋਰੋਨਾ ਕੇਸਾਂ ਨੂੰ ਦੇਖਦੇ ਹੋਏ ਪੰਜਾਬ ਅੰਦਰ ਸ਼ਾਮ 6 ਵਜੋਂ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫ਼ਿਊ ਲਗਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸ਼ਨੀਵਾਰ ਅਤੇ ਐਤਵਾਰ ਨੂੰ ਪੂਰੇ ਦਿਨ ਲਈ ਲੌਕਡਾਉਨ ਲਗਾ ਦਿੱਤਾ ਗਿਆ ਹੈ। ਜਿਸ ਨੂੰ ਲੈ ਕੇ ਜੈਤੋ ਦੇ ਨਾਲ ਲੱਗਦੇ ਪਿੰਡ ਢੈਪੀ ਵਾਲੀ ਨਹਿਰ ’ਤੇ ਸੈਂਕੜੇ ਦੀ ਤਦਾਦ ਵਿੱਚ ਬਾਂਦਰ ਭੁੱਖ ਕਾਰਨ ਸੜਕ ’ਤੇ ਵਿਲਕਦੇ ਕਰਲਾਉਂਦੇ ਹੋਏ ਨਜ਼ਰ ਆਏ। ਇਸ ਦੌਰਾਨ ਰਾਹਗੀਰਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਲੌਕਡਾਊਨ ਕਾਰਨ ਬਾਂਦਰ ਭੁੱਖੇ ਇਧਰ ਉੱਧਰ ਭਟਕ ਰਹੇ ਹਨ ਜਿਸ ਕਾਰਨ ਸਾਰੀਆਂ ਨੂੰ ਇਨ੍ਹਾਂ ਲਈ ਕੁਝ ਨਾ ਕੁਝ ਜਰੂਰ ਲਿਆ ਕੇ ਪਾਉਣਾ ਚਾਹੀਦਾ ਹੈ ਜਿਸ ਨਾਲ ਬਾਂਦਰਾਂ ਦੀ ਭੁੱਖ ਮਿਟ ਸਕੇ।