PM ਮੋਦੀ ਦਾ ਰਸਤਾ ਰੋਕਣ ਵਾਲੇ ਕਿਸਾਨ ਆਗੂ ਨੇ ਖੋਲ੍ਹੇ ਵੱਡੇ ਰਾਜ਼ ! - ਕਿਸਾਨ ਆਗੂ ਨੇ ਖੋਲ੍ਹੇ ਵੱਡੇ ਰਾਜ਼
ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਾਹ ਰੋਕਣ ਵਾਲੀ ਕਿਸਾਨ ਜਥੇਬੰਦੀ ਬੀਕੇਯੂ (ਕ੍ਰਾਂਤੀਕਾਰੀ) ਦੇ ਮੁਖੀ ਸੁਰਜੀਤ ਸਿੰਘ ਫੂਲ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਅਸੀਂ ਪਹਿਲਾਂ ਹੀ ਭਾਜਪਾ ਵਰਕਰਾਂ ਨੂੰ ਰੋਕਣ ਲਈ ਰੋਡ ਜਾਮ ਕੀਤਾ ਹੋਇਆ ਸੀ। ਉਹਨਾਂ ਨੇ ਕਿਹਾ ਕਿ ਸਾਨੂੰ ਪ੍ਰਧਾਨ ਮੰਤਰੀ ਬਾਰੇ ਕੋਈ ਜਾਣਕਾਰੀ ਨਹੀਂ ਸੀ। ਫੂਲ ਨੇ ਕਿਹਾ ਕਿ ਸਾਨੂੰ ਐਸਐਸਪੀ ਫਿਰੋਜ਼ਪੁਰ ਨੇ ਇਹ ਕਹਿ ਕੇ ਸੜਕ ਖਾਲੀ ਕਰਨ ਲਈ ਕਿਹਾ ਕਿ ਪ੍ਰਧਾਨ ਮੰਤਰੀ ਸੜਕ ਰਾਹੀਂ ਰੈਲੀ ਵਾਲੀ ਥਾਂ ਜਾ ਰਹੇ ਹਨ, ਪਰ ਅਸੀਂ ਸੋਚਿਆ ਕਿ ਉਹਨਾਂ ਦੀ ਬੁਖਲਾਹਟ ਹੈ ਤੇ ਉਹ ਰਾਹ ਖਾਲੀ ਕਰਵਾਉਣਾ ਚਾਹੁੰਦੇ ਹਨ ਤਾਂ ਜੋ ਭਾਜਪਾ ਵਰਕਰਾਂ ਦੀਆਂ ਬੱਸਾਂ ਲੰਘ ਸਕਣ।