'ਸਾਨੂੰ ਨਹੀਂ ਭਾਅ ਵੂਮੈਨ ਡੇਅ ਦਾ, ਕਮਾਵਾਂ ਤਾਂ ਖਾਵਾਂਗੇ'-ਕੁਲਦੀਪ ਕੌਰ
ਸ੍ਰੀ ਮੁਕਤਸਰ ਸਾਹਿਬ: ਸਰਕਾਰਾਂ ਵਲੋਂ ਵੱਡੇ-ਵੱਡੇ ਵਾਅਦੇ ਤੇ ਦਾਅਵੇ ਕੀਤੇ ਜਾਂਦੇ ਹਨ ਪਰ ਹਕੀਕਤ ਤੋਂ ਕੋਹਾਂ ਦੂਰ ਹੁੰਦੇ ਹਨ। ਬੀਤੇ ਦਿਨੀਂ ਜਿਥੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ ਉਥੇ ਹੀ ਅਜਿਹੀਆਂ ਮਹਿਲਾਵਾਂ ਵੀ ਹਨ, ਜਿਨ੍ਹਾਂ ਨੂੰ ਇਸ ਮਹਿਲਾ ਦਿਵਸ ਨਾਲ ਕੋਈ ਭਾਅ ਨਹੀਂ ਸੀ, ਕਿਉਂਕਿ ਉਹ ਮਹਿਲਾਵਾਂ ਘਰ ਖਰਚ ਲਈ ਕੌਮਾਂਤਰੀ ਮਹਿਲਾ ਦਿਵਸ ਮੌਕੇ ਵੀ ਮਜ਼ਦੂਰੀ ਕਰ ਰਹੀਆਂ ਸੀ। ਮਹਿਲਾਵਾਂ ਦਾ ਕਹਿਣਾ ਕਿ ਉਨ੍ਹਾਂ ਨੂੰ ਘਰ ਖਰਚ ਚਲਾਉਣ ਲਈ ਕਮਾਈ ਕਰਨੀ ਪੈਂਦੀ ਹੈ, ਜਿਸ ਕਾਰਨ ਉਨ੍ਹਾਂ ਵਲੋਂ 200 ਰੁਪਏ ਕੀਮਤ 'ਤੇ ਦਿਹਾੜੀ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਕਿ ਬੱਚੇ ਜੋ ਸਕੂਲ ਪੜ੍ਹਦੇ ਹਨ, ਉਨ੍ਹਾਂ ਲਈ ਫੀਸ ਅਤੇ ਹੋਰ ਖਰਚ ਹੁੰਦੇ ਹਨ। ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਸਰਕਾਰਾਂ ਵਲੋਂ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ, ਜਿਸ ਕਾਰਨ ਉਹ ਮਹਿਲਾ ਦਿਵਸ ਮੌਕੇ ਵੀ ਦਿਹਾੜੀ ਲਾਉਣ ਲਈ ਮਜ਼ਬੂਰ ਹੈ।