ਸਾਨੂੰ ਡਰ ਹੈ ਕਿ ਕੇਂਦਰ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰ ਨਾ ਜਾਵੇ : ਮਨਪ੍ਰੀਤ ਬਾਦਲ - MSP
ਐਮਐਸਪੀ ਬਾਰੇ ਗੱਲ ਕਰਦੇ ਹੋਏ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਲੱਗ ਰਿਹਾ ਹੈ ਕਿ ਕੇਂਦਰ ਸਰਕਾਰ ਫ਼ੂਡ ਸੇਫਟੀ ਨੂੰ ਲੈ ਕੇ ਜਿਹੜੀਆਂ ਗੱਲਾਂ ਕਰ ਰਹੀ ਹੈ, ਉਸ ਤੋਂ ਕਿਸਾਨਾਂ ਨੂੰ ਖ਼ਤਰਾ ਪੈਦਾ ਹੋ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਨੂੰ ਡਰ ਹੈ ਕਿ ਕਿਤੇ ਕੇਂਦਰ ਸਰਕਾਰ ਸੂਬੇ ਨਾਲ ਕੀਤੇ ਹੋਏ ਵਾਅਦਿਆਂ ਤੋਂ ਮੁਕਰ ਨਾ ਜਾਵੇ। ਉਨ੍ਹਾਂ ਕਿਹਾ ਕਿ ਫੂਡ ਸਰਪਲੱਸ ਦੀ ਜਿਹੜੀਆਂ ਗੱਲਾਂ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਇਸ ਤੋਂ ਇਹ ਸਮਝ ਨਹੀਂ ਆ ਰਿਹਾ ਹੈ ਕਿ ਦੇਸ਼ ਦੇ ਲੋਕਾਂ ਦਾ ਢਿੱਡ ਕਿਵੇਂ ਭਰੇਗਾ। ਮਨਪ੍ਰੀਤ ਬਾਦਲ ਨੇ ਕਿਹਾ ਕਿ ਫ਼ੂਡ ਸਰਪਲੱਸ ਤਾਂ ਸਿਰਫ਼ ਇੱਕ ਭਰਮ ਹੀ ਹੈ।