ਸਤਲੁਜ ਦਰਿਆ ਦਾ ਕਹਿਰ ਅਜੇ ਵੀ ਜਾਰੀ - ਸਤਲੁਜ ਦਰਿਆ
ਪੰਜਾਬ ਦੇ ਵਿੱਚ ਸਤਲੁਜ ਦਰਿਆ ਦਾ ਕਹਿਰ ਅਜੇ ਵੀ ਜਾਰੀ ਹੈ। ਸਤਲੁਜ ਵਿੱਚ ਪਾਣੀ ਦਾ ਪੱਧਰ ਲਗਤਾਰ ਘੱਟ ਤਾਂ ਰਿਹਾ ਹੈ ਪਰ ਦਰਿਆ ਵਿੱਚ ਅਜੇ ਵੀ ਹਰੀਕੇ ਤੋਂ ਪਾਣੀ ਛੱਡਿਆ ਜਾ ਰਿਹਾ ਹੈ। ਇਸ ਕਰਕੇ ਫਿਰੋਜ਼ਪੁਰ ਦੇ ਪਿੰਡ ਗੱਟਾ ਬਾਦਸ਼ਾਹ ਦੇ ਨਾਲ ਲਗਦੇ ਧੁਸੀ ਬੰਨ੍ਹ ਨੂੰ ਵਾਧੂ ਛੱਡਿਆ ਪਾਣੀ ਲਗਾਤਾਰ ਕਹਿਰ ਢਾਹ ਰਿਹਾ ਹੈ। ਪਿੰਡ ਵਾਸੀਆਂ ਵੱਲੋਂ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਆਪ ਹੀ ਬੰਨ੍ਹ ਨੂੰ ਮਿੱਟੀ ਦੀਆਂ ਬੋਰੀਆਂ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਪਾਣੀ ਦੇ ਤੇਜ਼ ਵਹਾਅ ਕਾਰਨ ਧੁਸੀ ਬੰਨ੍ਹ ਕਦੇ ਵੀ ਢਹਿ-ਢੇਰੀ ਹੋ ਸਕਦਾ ਹੈ।