ਸਰਹੱਦੀ ਪਿੰਡਾਂ 'ਚ ਵੜਿਆ ਸਤਲੁਜ ਦਾ ਪਾਣੀ
ਭਾਰੀ ਮੀਂਹ ਅਤੇ ਭਾਖੜਾ ਡੈਮ ਵਿਚੋਂ ਪਾਣੀ ਛੱਡਣ ਕਰਕੇ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਬਸਤੀ ਰਾਮਲਾਲ ਇਲਾਕੇ ਵਿੱਚ ਬੀਐਸਐਫ ਦੀ ਕੰਡਿਆਲੀ ਤਾਰ ਅਤੇ ਵਾੱਚ ਟਾਵਰ ਪਾਣੀ ਨਾਲ ਘਿਰ ਗਏ ਹਨ ਜਿਸ ਕਾਰਨ ਬੀਐਸਐਫ ਨੂੰ ਪਿੱਛੇ ਹਟਣਾ ਪੈ ਰਿਹਾ ਹੈ। ਬੀਐਸਐਫ ਹੁਣ ਮੋਟਰ ਬੋਟ ਰਾਹੀਂ ਪੇਟ੍ਰੋਲਿੰਗ ਕਰ ਰਹੀ ਹੈ। ਉੱਖੇ ਦੂਜੇ ਪਾਸੇ ਕਿਸਾਨਾਂ ਦੀ ਫ਼ਸਲ ਵਿੱਚ ਵੀ ਪਾਣੀ ਵੜ੍ਹ ਗਿਆ ਹੈ। ਤੁਹਾਨੂੰ ਦੱਸਦਈਏ ਕਿ ਪੰਜਾਬ ਦੇ ਕਈ ਸ਼ਹਿਰਾਂ 'ਚ ਜ਼ਬਰਦਸਤ ਬਾਰਿਸ਼ ਹੋ ਰਹੀ ਹੈ। ਉੱਖੇ ਦੂਜੇ ਪਾਸੇ ਭਾਖੜਾ ਡੈਮ ਦੇ ਫ਼ਲੱਡ ਗੇਟਾਂ ਨੂੰ ਵੀ ਖੋਲ੍ਹ ਦਿੱਤਾ ਗਿਆ ਹੈ ਜਿਸ ਕਾਰਨ ਸਤਲੁਜ ਦਰਿਆ ਤੇ ਉਸ ਦੀਆਂ ਸਾਰੀਆਂ ਸਹਾਇਕ ਨਦੀਆਂ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਕਈ ਪਿੰਡਾਂ ਵਿੱਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ।