ਗੰਨੇ ਦਾ ਜੂਸ ਪੀਣ ਤੋਂ ਪਹਿਲਾਂ ਦੇਖੋ ਇਹ ਵਾਇਰਲ ਵੀਡੀਓ - ਮਾਤਾ ਵੈਸ਼ਨੋ ਦੇਵੀ ਮੰਦਿਰ
ਲੁਧਿਆਣਾ: ਗਰਮੀ ਦੇ ਮੌਸਮ 'ਚ ਜਿਆਦਾਤਰ ਠੰਡਕ ਲਈ ਗੰਨੇ ਦਾ ਜੂਸ ਪੀਣਾ ਪਸੰਦ ਕਰਦੇ ਹਨ। ਅਜਿਹੇ 'ਚ ਜੇਕਰ ਤੁਸੀ ਬਾਜ਼ਾਰ 'ਚ ਗੰਨੇ ਦਾ ਜੂਸ ਪੀਣ ਜਾਂਦੇ ਹੋ ਤਾਂ ਇਹ ਵੀਡੀਓ ਤੁਹਾਨੂੰ ਹੈਰਾਨ ਕਰ ਦੇਵੇਗੀ। ਇਹ ਵਾਇਰਲ ਵੀਡੀਓ ਲੁਧਿਆਣਾ ਦੇ ਡਿਵੀਜ਼ਨ ਨੰ. 7 ਦੀ ਦੱਸੀ ਜਾ ਰਹੀ ਹੈ। ਉਕਤ ਵਿਅਕਤੀ ਵਲੋਂ ਸੀਵਰੇਜ ਦੇ ਪਾਣੀ ਨਾਲ ਗੰਨੇ ਧੋਏ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਡਿਵੀਜ਼ਨ 7 ਦੇ ਮਾਤਾ ਵੈਸ਼ਨੋ ਦੇਵੀ ਮੰਦਿਰ ਨਜ਼ਦੀਕ ਗੰਨੇ ਦੇ ਜੂਸ ਦੀ ਰੇਹੜੀ ਲਗਾਉਂਦਾ ਹੈ। ਜਿਥੇ ਉਕਤ ਵਿਅਕਤੀ ਵਲੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।