ਘਰੇਲੂ ਕੁੱਤੇ ਨੇ ਬਜ਼ੁਰਗ ਔਰਤ ਨੂੰ ਕੀਤਾ ਲਹੂ-ਲੁਹਾਣ ਦੇਖੋ ਵੀਡੀਓ - ਵੀਡੀਓ
ਲੁਧਿਆਣਾ : ਸਾਡੇ ਗਲੀ ਮਹੱਲਿਆ ਵਿੱਚ ਅਵਾਰਾ ਕੁਤਿਆਂ ਨੂੰ ਆਮ ਦੇਖਿਆ ਜਾ ਸਕਦਾ ਹੈ। ਕਈ ਲੋਕਾਂ ਨੂੰ ਘਰੇਲੂ ਕੁੱਤੇ ਪਾਲਣ ਦਾ ਸ਼ੌਂਕ ਹੁੰਦਾ ਹੈ। ਕਈ ਵਾਰ ਇਹ ਕੁੱਤੇ ਕਿਸੇ ਵੱਡੇ ਨੁਕਸਾਨ ਦਾ ਕਾਰਨ ਵੀ ਬਣਦੇ ਹਨ। ਇਸ ਤਰ੍ਹਾਂ ਦੀ ਹੀ ਇੱਕ ਵੀਡੀਓ ਸਾਡੇ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਬਜ਼ੁਰਗ ਔਰਤ ਨੂੰ ਕਿਸੇ ਦੇ ਘਰ ਵਿੱਚ ਰੱਖੇ ਕੁੱਤੇ ਨੇ ਲਹੂ-ਲੁਹਾਣ ਕਰ ਦਿੱਤਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੇ ਕੁੱਤੇ ਲੋਕਾਂ ਦੀ ਵੱਡੀ ਸਿਰਦਰਦੀ ਬਣੇ ਹੋਏ ਹਨ। ਪੁਲਿਸ ਵੱਲੋਂ ਕੋਈ ਕਾਰਵਾਈ ਕਰਨ ਦੀ ਹਲੇ ਤੱਕ ਕੋਈ ਖਬਰ ਨਹੀਂ। ਬਜ਼ੁਰਗ ਔਰਤ ਨੂੰ ਸੜਕ ਉੱਪਰ ਲਹੂ ਲੁਹਾਣ ਤੜਫਦੀ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ।