ਲੱਚਰ ਗਾਇਕੀ ਲਈ ਕਈ ਪੰਜਾਬੀ ਸਿੰਗਰਾਂ ਨੂੰ ਚਿਤਾਵਨੀ - sihu moosewala
ਪਟਿਆਲਾ: ਲੱਚਰ ਗਾਇਕੀ ਨੂੰ ਲੈ ਕੇ ਸਿੱਧੂ ਮੂਸੇ ਵਾਲਾ ਦੀ ਮਾਤਾ ਤੋਂ ਮੁਆਫ਼ੀ ਮੰਗਵਾਉਣ ਵਾਲੇ ਪੰਡਿਤ ਰਾਓ ਧਰੇਨਵਰ ਨੇ ਹੁਣ ਗਾਇਕ ਐਲੀ ਮੰਗਤ, ਸਿੱਪੀ ਗਿੱਲ, ਕਰਨ ਔਜਲਾ ਅਤੇ ਹੋਰਨਾਂ ਸਿੰਗਰਾ ਨੂੰ ਚੇਤਵਾਨੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਇਹ ਲੱਚਰ ਗੀਤ ਗਾਉਂਦੇ ਰਹੇ ਤਾਂ ਉਹ ਇਨ੍ਹਾਂ ਸਿੰਗਰਾਂ ਵਿਰੁੱਧ ਉਨ੍ਹਾਂ ਦੀ ਪੀਆਰ ਅਤੇ ਵੀਜ਼ਾ ਰੱਦ ਕਰਨ ਲਈ ਅੰਬੈਸੀ ਨੂੰ ਪੱਤਰ ਲਿਖਣਗੇ। ਪੰਡਿਤ ਰਾਓ ਖ਼ੁਦ ਪੰਜਾਬੀ ਨਹੀਂ ਹਨ ਪਰ ਉਨ੍ਹਾਂ ਨੂੰ ਪੰਜਾਬੀ ਮਾਂ ਬੋਲੀ ਦੀ ਫਿਕਰ ਹੈ। ਉਹ ਚੰਡੀਗੜ੍ਹ 'ਚ ਤਖ਼ਤੀ ਲੈ ਕੇ ਲੱਚਰ ਗਾਇਕੀ ਦਾ ਵਿਰੋਧ ਕਰ ਰਹੇ ਹਨ।