ਠੰਡ 'ਚ ਬੇਸਹਾਰਾ ਲੋਕਾਂ ਲਈ ਸਹਾਰਾ ਬਣੀ ਨੇਕੀ ਦੀ ਦੀਵਾਰ - ਲੋੜਵੰਦ ਲੋਕਾਂ ਦੀ ਮਦਦ ਲਈ ਖੋਲ੍ਹੀ ਗਈ ਨੇਕੀ ਦੀ ਦੀਵਾਰ
ਜਲੰਧਰ : ਠੰਡ ਦੇ ਮੌਸਮ 'ਚ ਹਰ ਕੋਈ ਖ਼ੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਕੁੱਝ ਬੇਸਹਾਰਾ ਤੇ ਲੋੜਵੰਦ ਲੋਕ ਗਰੀਬੀ ਦੇ ਚਲਦੇ ਗਰਮ ਕਪੜੇ ਆਦਿ ਖ਼ਰੀਦਣ 'ਚ ਅਸਮਰਥ ਹੁੰਦੇ ਹਨ। ਅਜਿਹੇ 'ਚ ਸ਼ਹਿਰ ਵਿਖੇ ਰੈਡ ਕਰਾਸ ਸੋਸਾਇਟੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਬਣਾਈ ਗਈ ਨੇਕੀ ਦੀਵਾਰ ਇਨ੍ਹਾਂ ਲੋੜਵੰਦ ਲੋਕਾਂ ਲਈ ਸਹਾਰਾ ਬਣ ਰਹੀ ਹੈ। ਇਥੇ ਲੋਕ ਆਪਣੇ ਘਰਾਂ ਦੇ ਪੁਰਾਣੇ ਤੇ ਇਸਤੇਮਾਲ ਨਾ ਹੋਣ ਵਾਲਾ ਸਾਮਾਨ ਅਤੇ ਗਰਮ ਕਪੜੇ ਆਦਿ ਦੇ ਸਕਦੇ ਹਨ। ਲੋਕਾਂ ਵੱਲੋਂ ਦਾਨ ਕੀਤੇ ਗਈ ਵਸਤੂਆਂ ਲੋੜਵੰਦ 'ਤੇ ਲੋਕਾਂ 'ਚ ਵੰਡ ਦਿੱਤੀ ਜਾਂਦੀ ਹੈ। ਇਸ ਦੀ ਸ਼ੁਰੂਆਤ ਸ਼ਹਿਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਕੀਤੀ ਗਈ। ਇਸ ਮੌਕੇ ਲੋੜਵੰਦ ਲੋਕਾਂ ਨੂੰ ਠੰਡ ਤੋਂ ਬਚਾਅ ਲਈ ਕੰਬਲ ਵੰਡੇ ਗਏ। ਡੀਸੀ ਵਰਿੰਦਰ ਸ਼ਰਮਾ ਨੇ ਲੋਕਾਂ ਨੂੰ ਨੇਕੀ ਦੀ ਦੀਵਾਰ ਰਾਹੀਂ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਅਪੀਲ ਕੀਤੀ।