ਟਰੈਕਟਰ ਪਰੇਡ ਹਿੰਸਾ ਲਈ ਮੁੱਖ ਮੰਤਰੀ ਕੈਪਟਨ ਜ਼ਿੰਮੇਵਾਰ: ਭਾਜਪਾ ਆਗੂ - ਅੰਦੋਲਨਕਾਰੀਆਂ ਨੂੰ ਫੰਡਿੰਗ
ਚੰਡੀਗੜ੍ਹ: ਬੀਜੇਪੀ ਨੇ ਗਣਤੰਤਰਤਾ ਦਿਵਸ ਮੌਕੇ ਰਾਜਧਾਨੀ ਦਿੱਲੀ ਵਿੱਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਲਈ ਆਲੋਚਨਾ ਕਰਦੇ ਹੋਏ ਪੰਜਾਬ ਬੀਜੇਪੀ ਦੇ ਮਹਾਂਮੰਤਰੀ ਦਿਨੇਸ਼ ਕੁਮਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਆਰੋਪ ਲਗਾਉਂਦਿਆਂ ਕਿਹਾ ਕਿ ਇਸ ਦੀ ਸ਼ੁਰੂਆਤ ਮੁੱਖ ਮੰਤਰੀ ਨੇ ਕੀਤੀ ਤੇ ਹੁਣ ਨਤੀਜੇ ਉਨ੍ਹਾਂ ਦੇ ਸਾਹਮਣੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹੀ ਅੰਦੋਲਨਕਾਰੀਆਂ ਨੂੰ ਫੰਡਿੰਗ ਕੀਤੀ ਅਤੇ ਹੁਣ ਜਦੋਂ ਚਾਰੇ ਪਾਸੇ ਇਸ ਦੀ ਬਦਨਾਮੀ ਹੋ ਰਹੀ ਹੈ ਤਾਂ ਮੁੱਖ ਮੰਤਰੀ ਇਨ੍ਹਾਂ ਘਟਨਾਵਾਂ ਦੀ ਨਿਖੇਧੀ ਕਰ ਰਹੇ ਹਨ।