ਸ਼ਰੇਆਮ ਚੋਣ ਜ਼ਾਬਤੇ ਦੀ ਉਲੰਘਣਾ, ਲੋਕਾਂ 'ਚ ਵੰਡੀ ਗਈ ਸ਼ਰਾਬ - ਵੋਟਰਾਂ ਨੂੰ ਵਰਗਲਾਓਣਾ
ਜ਼ਿਮਣੀ ਚੋਣਾਂ ਲਈ ਚਾਰੇ ਹਲਕਿਆਂ ਵਿੱਚ ਵੋਟਿੰਗ ਦਾ ਕੰਮ ਜਾਰੀ ਹੈ। ਇਲੈਕਸ਼ਨ ਕਮੀਸ਼ਨ ਵੱਲੋਂ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਵੋਟਾਂ ਕਰਵਾਉਣ ਦੀ ਗੱਲ ਕਹੀ ਗਈ ਸੀ। ਪਰ ਇਸਦੇ ਉਲਟ ਵੋਟਰਾਂ ਨੂੰ ਵਰਗਲਾਉਣ ਲਈ ਪਾਰਟੀਆਂ ਹਰ ਹੱਥਕੰਡਾ ਅਪਣਾ ਰਹੀਆਂ ਹਨ। ਇਸ ਦੇ ਚੱਲਦੇ ਫ਼ਗਵਾੜਾ ਵਿੱਚ ਵੋਟਰਾਂ ਨੂੰ ਸ਼ਰਾਬ ਵੰਡੀ ਗਈ। ਲੋਕ ਪੇਟੀਆਂ ਦੀਆਂ ਪੇਟੀਆਂ ਸ਼ਰਾਬ ਘਰ ਨੂੰ ਲੈਕੇ ਜਾਂਦੇ ਦਿਖਾਈ ਦਿੱਤੇ। ਇਹ ਮਾਮਲਾ ਚੋਣ ਕਮੀਸ਼ਨ ਦੇ ਨਾਲ-ਨਾਲ ਪਾਰਟੀਆਂ ਵੱਲੋਂ ਵਰਤੇ ਜਾਂਦੇ ਘਟੀਆ ਤਰੀਕਿਆਂ 'ਤੇ ਵੀ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ।