ਪ੍ਰਸ਼ਾਸਨ ਵੱਲੋਂ ਜ਼ਰੂਰੀ ਵਸਤਾਂ ਵੰਡੇ ਜਾਣ ਮੌਕੇ ਲੋਕਾਂ ਦੀ ਜੁਟੀ ਭੀੜ, ਸਮਾਜਿਕ ਦੂਰੀ ਦੀ ਉਲੰਘਣਾ - coronavirus
ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਲਾਕਡਾਊਨ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਜ਼ਰੂਰਤ ਦੀਆਂ ਵਸਤਾਂ ਲੋਕਾਂ ਦੇ ਘਰਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ। ਇਸ ਮੌਕੇ ਚੰਡੀਗੜ੍ਹ ਦੇ ਵਿਕਾਸ ਨਗਰ ਵਿੱਚ ਸਮਾਨ ਲੈਣ ਲਈ ਭੀੜ ਇਕੱਠੀ ਹੋ ਗਈ ਜੋ ਕਿ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸਮਾਜਿਕ ਦੂਰੀ ਮੁਕੰਮਲ ਪ੍ਰਬੰਧ ਕਰ ਕੇ ਹੀ ਸਮਾਨ ਵੰਡਿਆ ਜਾਵੇ।