ਸੁਲਤਾਨਪੁਰ ਲੋਧੀ 'ਚ ਨਹੀਂ ਦਿਖਿਆ ਕਰਫਿਊ ਦਾ ਅਸਰ, ਪ੍ਰਸ਼ਾਸਨ ਬੇਖਬਰ - ਪੰਜਾਬ 'ਚ ਕਰਫਿਊ
ਸੁਲਤਾਨਪੁਰ ਲੋਧੀ : ਕੋਰੋਨਾ ਵਾਇਰਸ ਦੇ ਕਹਿਰ ਕਾਰਨ ਸੂਬਾ ਸਰਕਾਰ ਵੱਲੋਂ ਕਰਫਿਊ ਦਾ ਸਮਾਂ ਵਧਾ ਕੇ 1 ਮਈ ਤੱਕ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ਾਂ ਜਾਰੀ ਹਨ, ਪਰ ਕੁੱਝ ਲੋਕ ਕਰਫਿਊ ਦੀ ਉਲੰਘਣਾ ਕਰਨ ਰਹੇ ਹਨ। ਸ਼ਹਿਰ ਦੇ ਬਾਹਰ ਤਲਵੰਡੀ ਚਧੌਰੀਆ ਰੋਡ 'ਤੇ ਰੇਹੜੀਆਂ ਲੱਗਿਆਂ ਹਨ ਤੇ ਇੱਥੇ ਆਮ ਦਿਨਾਂ ਵਾਂਗ ਹੀ ਸਬਜ਼ੀਆਂ ਤੇ ਫਲ ਵਿਕਦੇ ਨਜ਼ਰ ਆਏ। ਲੋਕਾਂ ਤੋਂ ਕਰਫਿਊ ਦੀ ਉਲੰਘਣਾ ਕਰਨ ਬਾਰੇ ਪੁੱਛਣ ਤੇ ਲੋਕ ਬਹਾਨੇ ਬਣਾਉਂਦੇ ਨਜ਼ਰ ਆਏ।