ਜਗਮੇਲ ਮਾਮਲੇ 'ਚ ਰਾਜਪਾਲ ਨੂੰ ਕਰਾਂਗੇ ਨਿਆਇਕ ਜਾਂਚ ਬਿਠਾਉਣ ਦੀ ਮੰਗ: ਵਿਨੇ ਸਹਸਰਬੁੱਧੇ
ਰਾਜ ਸਭਾ ਮੈਂਬਰ ਅਤੇ ਭਾਜਪਾ ਦੇ ਰਾਸ਼ਟਰੀ ਦਾਬੜਾ ਵਿਨੇ ਸਹਸਰਬੁੱਧੇ ਦੀ ਪ੍ਰਧਾਨਤਾ ਹੇਠ ਭਾਜਪਾ ਦੇ ਸੰਸਦ ਤਿੰਨ ਮੈਂਬਰੀ ਕਮੇਟੀ ਬਣਾ ਕੇ ਸੰਗਰੂਰ ਦੇ ਪਿੰਡ ਜੰਡਾਲੀ ਵਾਲ ਦਾ ਦੌਰਾ ਕੀਤਾ। ਇਸ ਮੌਕੇ ਪਿੰਡ ਵਿੱਚ ਹੋਏ ਦਲਿਤ ਵਿਅਕਤੀ ਜਗਮੇਲ ਦੇ ਕਤਲ ਦੇ ਕਾਰਨਾਂ ਦਾ ਜਾਇਜ਼ਾ ਲਿਆ। ਇਸ ਬਾਰੇ ਗੱਲ ਕਰਦੇ ਹੋਏ ਰਾਜ ਸਭਾ ਮੈਂਬਰ ਡਾਕਟਰ ਸਹਸਰਬੁੱਧੇ ਨੇ ਕਿਹਾ ਕਿ ਪ੍ਰਸ਼ਾਸਨ ਨੇ ਇਸ ਮਾਮਲੇ ਵਿੱਚ ਬਹੁਤ ਢਿੱਲਾ ਰਵੱਈਆ ਦਿਖਾਇਆ ਹੈ, ਨਾਲ ਹੀ ਨਾਲ ਪੁਲਿਸ ਵੱਲੋਂ ਵੀ ਮਾਮਲੇ ਵਿੱਚ ਢਿੱਲੀ ਕਾਰਗੁਜ਼ਾਰੀ ਵੇਖਣ ਨੂੰ ਮਿਲੀ ਹੈ। ਇਸ ਲਈ ਉਨ੍ਹਾਂ ਦੀ ਟੀਮ ਵੱਲੋਂ ਗਵਰਨਰ ਨੂੰ ਮਿਲ ਕੇ ਇਸ ਮਾਮਲੇ ਦੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਜਾਵੇਗੀ।