ਸੁਡੋ ਪਾਲੀਟਿਕਸ ਦੇ ਤਹਿਤ ਬਣਾਈ ਮਹਾਰਾਸ਼ਟਰ ਵਿੱਚ ਸਰਕਾਰ: ਵਿਨੇ ਸਹਸਰਬੁੱਧੇ - jagmail case
ਤੜਕੇ ਸਵੇਰੇ ਮਹਾਰਾਸ਼ਟਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਐਨਸੀਪੀ ਨਾਲ ਰਲ ਕੇ ਸਰਕਾਰ ਬਣਾਉਣ ਦੀ ਖ਼ਬਰ ਸਾਹਮਣੇ ਆਈ ਜਿਸ ਤੋਂ ਬਾਅਦ ਲਗਾਤਾਰ ਸਿਆਸੀ ਹਲਚਲ ਜਾਰੀ ਰਹੀ। ਇਸ ਬਾਰੇ ਗੱਲ ਕਰਦੇ ਹੋਏ ਰਾਜ ਸਭਾ ਸੰਸਦ ਡਾ. ਵਿਨੈ ਸਹਸਰਬੁੱਧੇ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਭਾਜਪਾ ਦੀ ਸਰਕਾਰ ਬਣਨਾ ਪਹਿਲੇ ਤੋਂ ਹੀ ਤੈਅ ਸੀ, ਕਿਉਂਕਿ ਭਾਜਪਾ ਵੱਲੋਂ ਵੱਧ ਸੀਟਾਂ 'ਤੇ ਚੋਣਾਂ ਲੜੀਆਂ ਗਈਆਂ ਸਨ ਅਤੇ ਉਨ੍ਹਾਂ ਨੇ ਸੀਟਾਂ ਵੱਧ ਜਿੱਤੀਆਂ ਵੀ ਸਨ। ਫਿਰ ਜੋ ਸਮੀਕਰਨ ਨਿਕਲ ਕੇ ਸਾਹਮਣੇ ਆਏ ਉਸ ਵਿੱਚ ਸਾਫ਼ ਸੀ ਕਿ ਭਾਜਪਾ ਦਾ ਹੀ ਉਮੀਦਵਾਰ ਸੀਐਮ ਬਣੇਗਾ ਜਦਕਿ ਸ਼ਿਵ ਸੈਨਾ ਇਹ ਨਹੀਂ ਜਾਣਦੀ ਸੀ। ਇਸ ਲਈ ਭਾਜਪਾ ਨੇ ਸੂਡੋ ਪਾਲੀਟਿਕਸ ਦੇ ਤਹਿਤ ਸਾਰੀ ਤਿਆਰੀ ਪਹਿਲਾਂ ਹੀ ਕਰ ਰੱਖੀ ਸੀ।