ਪਿੰਡ ਵਾਸੀਆਂ ਨੇ ਦਿੱਲੀ 'ਚ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਭੇਜੇ 'ਕਾਜੂ-ਬਦਾਮ' - ਲੰਗਰ ਦੀ ਰਸਦ ਦਿੱਲੀ ਭੇਜੀ
ਜਲੰਧਰ ਦੇ ਪਿੰਡ ਮਾਣਕਰਾਏ ਤੋਂ ਪਿੰਡ ਵਾਸੀਆਂ ਨੇ ਦਿੱਲੀ ਵਿੱਚ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੀ ਜੰਗ ਵਿੱਚ ਕਿਸਾਨਾਂ ਲਈ 5 ਕੁਇੰਟਲ ਡਰਾਈਫਰੂਟ ਤੇ ਲੰਗਰ ਦੀ ਰਸਦ ਦਿੱਲੀ ਭੇਜੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨ ਉੱਥੇ ਡਟੇ ਹੋਏ ਹਨ ਅਸੀਂ ਸਭ ਕਿਸਾਨਾਂ ਦੇ ਨਾਲ ਹਾਂ ਅਤੇ ਜੋ ਇਹ ਕੇਂਦਰ ਸਰਕਾਰ ਵਲੋਂ ਕਾਲਾ ਕਾਨੂੰਨ ਪਾਸ ਕੀਤਾ ਗਿਆ ਹੈ ਜਦੋਂ ਤੱਕ ਕੇਂਦਰ ਸਰਕਾਰ ਇਨ੍ਹਾਂ ਨੂੰ ਵਾਪਸ ਨਹੀਂ ਲੈਂਦੀ ਅਸੀਂ ਹਮੇਸ਼ਾ ਕਿਸਾਨਾਂ ਦੇ ਨਾਲ ਇਸੇ ਤਰ੍ਹਾਂ ਖੜ੍ਹੇ ਰਹਾਂਗੇ।