ਪਿੰਡ ਵਾਸੀ ਮੇਨ ਸੜਕ 'ਤੇ ਖੜੇ ਪਾਣੀ ਨੂੰ ਲੈ ਕੇ ਹਾਲੋ ਬੇਹਾਲ
ਹਲਕਾ ਅਮਰਗੜ੍ਹ ਦੇ ਪਿੰਡ ਮੁਹਾਲਾ ਵਾਸੀਆਂ ਨੂੰ ਪਾਣੀ ਦੀ ਨਿਕਾਸੀ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਦੀ ਸੜਕ ਤੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਪਾਣੀ ਖੜਾ ਰਹਿੰਦਾ ਹੈ। ਹਾਲਾਤ ਇੰਨੀ ਬੁਰੀ ਹੈ ਕੇ ਪਾਣੀ ਖੜਾ ਰਹਿਣ ਕਾਰਨ ਸੜਕ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਇਸ ਦਾ ਕੋਈ ਵੀ ਵਾਲੀ-ਵਾਰਸ ਨਜ਼ਰ ਨਹੀਂ ਆ ਰਿਹਾ ਹੈ।