ਫ਼ਰੀਦਕੋਟ: NH-54 ਜਾਮ ਕਰ ਪਿੰਡ ਵਾਸੀਆਂ ਨੇ ਦਿੱਤਾ ਦਿੱਲੀ ਬੈਠੇ ਕਿਸਾਨਾਂ ਨੂੰ ਸਮਰਥਨ
ਫ਼ਰੀਦਕੋਟ: ਕਿਸਾਨਾਂ ਵਿਰੁੱਧ ਬਣਾਏ ਗਏ 3 ਕਾਲੇ ਕਾਨੂੰਨ ਰੱਦ ਕਰਾਉਣ ਲਈ ਚੱਲ ਰਹੇ ਸੰਘਰਸ਼ ਤਹਿਤ ਫ਼ਰੀਦਕੋਟ ਦੇ ਕਿਸਾਨਾਂ ਵੱਲੋਂ ਵੀ ਨੈਸ਼ਨਲ ਹਾਈਵੇ-54 ਜਾਮ ਕਰ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਕਿਸਾਨਾਂ ਤੋਂ ਇਲਾਵਾ ਨੇੜੇ ਦੇ ਪਿੰਡਾਂ ਦੀਆਂ ਔਰਤਾਂ ਅਤੇ ਬੱਚੇ ਵੀ ਪਹੁੰਚੇ ਅਤੇ ਧਰਨੇ ਦਾ ਸਮਰਥਨ ਕੀਤਾ। ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨਾਂ ਨੇ ਮੰਗਾਂ ਨਾ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰਖੱਣ ਦੀ ਗੱਲ ਆਖੀ ਹੈ।।