ਫ਼ਿਰੋਜ਼ਪੁਰ: ਕੋਰੋਨਾ ਪੌਜ਼ੀਟਿਵ ਪੁਲਿਸ ਮੁਲਾਜ਼ਮ ਦਾ ਪਿੰਡ ਕੀਤਾ ਸੀਲ - coronavirus case ferozepur
ਫ਼ਿਰੋਜ਼ਪੁਰ: ਪਿੰਡ ਵਾੜਾ ਭਾਈ ਕਾ ਦੇ ਵਾਸੀ ਪੁਲਿਸ ਮੁਲਾਜ਼ਮ ਪ੍ਰਭਜੋਤ ਸਿੰਘ ਦੇ ਕੋਰੋਨਾ ਪੌਜ਼ੀਟਿਵ ਪਾਏ ਜਾਣ ਤੋਂ ਬਾਅਦ ਪੁਲਿਸ ਨੇ ਪੂਰਾ ਪਿੰਡ ਸੀਲ ਕਰ ਦਿੱਤਾ ਹੈ। ਕਿਸੇ ਵੀ ਵਿਅਕਤੀ ਦੇ ਪਿੰਡ 'ਚੋਂ ਬਾਹਰ ਜਾਣ ਜਾਂ ਦਾਖ਼ਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪ੍ਰਭਜੋਤ ਦੇ ਸੰਪਰਕ ਵਿੱਚ 45 ਲੋਕ ਆਏ ਸਨ ਜਿਨ੍ਹਾਂ ਦੀ ਪੁਲਿਸ ਨੇ ਭਾਲ ਕਰਕੇ ਏਕਾਂਤ ਵਾਸ ਵਿਚ ਰੱਖਿਆ ਹੈ ਤੇ ਉਨ੍ਹਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਹਨ। ਇਨ੍ਹਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।