ਕਰਫਿਊ ਦੌਰਾਨ ਪਿੰਡ ਮਲੀਪੁਰ ਦੇ ਲੋਕ ਮੁੱਢਲੀਆਂ ਜ਼ਰੂਰਤਾਂ ਤੋਂ ਵਾਂਝੇ - ਕੋਰੋਨਾ ਵਾਇਰਸ
ਲੁਧਿਆਣਾ: ਕੋਰੋਨਾ ਵਾਇਰਸ ਕਰਕੇ ਜਿੱਥੇ ਪੂਰੇ ਦੇਸ਼ ਨੂੰ ਲੌਕਡਾਊਨ ਕੀਤਾ ਗਿਆ ਹੈ, ਉੱਥੇ ਹੀ ਦੌਰਾਹਾ ਦੇ ਪਿੰਡ ਮੱਲੀਪੁਰ 'ਚ ਲੋਕ ਘਰ ਤੋਂ ਬਾਹਰ ਨਿਕਲ ਕੇ ਖੜੇ ਹੋ ਰਹੇ ਹਨ ਤੇ ਇੱਕ ਦੂਜੇ ਨੂੰ ਮਿਲ ਵਰਤ ਰਹੇ ਹਨ। ਉਨ੍ਹਾਂ ਦੇ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੋਈ ਡਰ ਨਹੀਂ ਹੈ। ਬੱਚੇ ਖੇਡਾਂ ਖੇਡ ਰਹੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਪੰਚਾਇਤ ਵੱਲੋਂ ਪਿੰਡ 'ਚ ਕੋਈ ਸਖ਼ਤੀ ਨਹੀਂ ਵਰਤੀ ਜਾ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਲੌਕਡਾਊਨ ਤਾਂ ਕਰ ਦਿੱਤਾ ਹੈ ਪਰ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ।