ਕਿਸਾਨਾਂ ਨੂੰ ਠੰਢ ਤੋਂ ਬਚਾਉਣ ਲਈ ਪਿੰਡ ਟੱਲੇਵਾਲ ਦੇ ਲੋਕਾਂ ਨੇ ਤਿਆਰ ਕੀਤਾ 25 ਕੁਇੰਟਲ ਗਜਰੇਲਾ - ਦਿੱਲੀ ਦੀਆਂ ਹੱਦਾਂ ਤੇ ਸੰਘਰਸ਼
ਬਰਨਾਲਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲਗਾਤਾਰ ਕਿਸਾਨਾਂ ਦਾ ਦਿੱਲੀ ਦੀਆਂ ਹੱਦਾਂ ਤੇ ਸੰਘਰਸ਼ ਜਾਰੀ ਹੈ। ਇਸ ਸੰਘਰਸ਼ ਵਿੱਚ ਬੈਠੇ ਕਿਸਾਨਾਂ ਲਈ ਲਗਾਤਾਰ ਪੰਜਾਬ ਵਿੱਚੋਂ ਵੱਖ ਵੱਖ ਤਰ੍ਹਾਂ ਦੇ ਪਕਵਾਨ ਬਣਾ ਕੇ ਭੇਜੇ ਜਾ ਰਹੇ ਹਨ। ਇਸੇ ਲੜੀ ਤਹਿਤ ਬਰਨਾਲਾ ਜ਼ਿਲ੍ਹੇ ਦੇ ਪਿੰਡ ਟੱਲੇਵਾਲ ਦੇ ਲੋਕਾਂ ਨੇ ਸੰਘਰਸ਼ੀ ਕਿਸਾਨਾਂ ਨੂੰ ਠੰਢ ਤੋਂ ਰਾਹਤ ਦਿਵਾਉਣ ਲਈ 25 ਕੁਇੰਟਲ ਦੇ ਕਰੀਬ ਗਜਰੇਲਾ ਤਿਆਰ ਕੀਤਾ ਹੈ। ਪਿੰਡ ਦੇ ਲੋਕਾਂ ਨੇ ਲਗਾਤਾਰ ਪੰਜ ਦਿਨਾਂ ਤੋਂ ਦੁੱਧ ਡੇਅਰੀਆਂ ਵਿੱਚ ਪਾਉਣ ਦੀ ਬਜਾਏ ਇਸ ਕਾਰਜ ਲਈ ਦਿੱਤਾ ਗਿਆ। ਜਿਸ ਤੋਂ ਖੋਆ ਤਿਆਰ ਕਰਕੇ ਗਜਰੇਲਾ ਬਣਾਇਆ ਗਿਆ ਹੈ, ਜਿਸ ਨੂੰ ਦਿੱਲੀ ਵਿੱਚ ਟਿਕਰੀ ਬਾਰਡਰ ਤੇ ਬੈਠੇ ਕਿਸਾਨਾਂ ਲਈ ਲਿਜਾਇਆ ਜਾ ਰਿਹਾ ਹੈ।