ਐਸਐਸਪੀ ਮਾਨਸਾ ਵੱਲੋਂ ਕੋਰੋਨਾ ਦੌਰਾਨ ਵਧੀਆ ਸੇਵਾਵਾਂ ਵਾਲੇ ਵਿਲੇਜ਼ ਅਫ਼ਸਰਾਂ ਦਾ ਸਨਮਾਨ - ਵਿਲੇਜ਼ ਅਫ਼ਸਰਾਂ ਦਾ ਸਨਮਾਨ
ਮਾਨਸਾ: ਕੋਰੋਨਾ ਲਾਗ ਦੌਰਾਨ ਮਾਨਸਾ ਪੁਲਿਸ ਵੱਲੋਂ ਪਿੰਡਾਂ ਵਿੱਚ ਲਗਾਏ ਗਏ ਵਿਲੇਜ਼ ਅਫ਼ਸਰਾਂ ਦਾ ਐਸਐਸਪੀ ਡਾ. ਸੁਰਿੰਦਰ ਲਾਂਬਾ ਨੇ ਪੁਲਿਸ ਲਾਈਨ ਵਿਖੇ ਰੱਖੇ ਸਮਾਗਮ ਵਿੱਚ ਵਿਸ਼ੇਸ਼ ਸਨਮਾਨ ਕੀਤਾ। ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਕੋਰੋਨਾ ਕਾਲ ਵਿੱਚ ਮਾਨਸਾ ਪੁਲਿਸ ਨੇ ਕਈ ਸੇਵਾਵਾਂ ਨਿਭਾਈਆਂ ਹਨ। ਜਿਵੇਂ ਕਿ ਪਿੰਡਾਂ ਵਿੱਚ ਕਰਫਿਊ ਦੌਰਾਨ ਲੋਕਾਂ ਨੂੰ ਵਧੀਆ ਸੇਵਾਵਾਂ ਦੇਣਾ, ਘਰਾਂ ਵਿੱਚ ਲੋਕਾਂ ਨੂੰ ਬੀਮਾਰੀ ਸਬੰਧੀ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਘਰਾਂ ਵਿੱਚ ਬੈਠੇ ਹੀ ਜ਼ਰੂਰਤ ਦਾ ਸਾਮਾਨ ਪਹੁੰਚਾਉਣਾ ਆਦਿ। ਇਸ ਵਧੀਆ ਕਾਰਗੁਜ਼ਾਰੀ ਦੀ ਸ਼ਲਾਘਾ ਕਰਦੇ ਹੋਏ ਅਤੇ ਉਨ੍ਹਾਂ ਦਾ ਹੌਂਸਲਾ ਵਧਾਉਣ ਲਈ ਸਨਮਾਨ ਕੀਤਾ ਗਿਆ ਹੈ।