ਅਸੀਂ ਟੀਚਰ ਟਰਾਂਸਫਰ ਪਾਲਿਸੀ ਨੂੰ ਬੜੀ ਮਜ਼ਬੂਤੀ ਨਾਲ ਲੈ ਕੇ ਆਏ ਹਾਂ: ਵਿਜੇਇੰਦਰ ਸਿੰਗਲਾ - punjab government news
ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਜਲੰਧਰ ਪਹੁੰਚ ਕੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਸਿੱਖਿਆ ਵਿਭਾਗ ਦੀ 50ਵੀਂ ਵਰ੍ਹੇ ਗੰਡ ਮੌਕੇ ਜ਼ੋਨਲ ਪਧੱਰ 'ਤੇ ਮੁਕਾਬਲਿਆਂ ਕਰਵਾਏ ਗਏ ਸਨ, ਜਿਸ ਵਿੱਚ ਬੱਚਿਆਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਟੀਚਰ ਟਰਾਂਸਫਰ ਪਾਲਿਸੀ ਨੂੰ ਬੜੀ ਮਜ਼ਬੂਤੀ ਦੇ ਨਾਲ ਲੈ ਕੇ ਆਈ ਹੈ। ਹੁਣ ਤੱਕ 7 ਹਜ਼ਾਰ ਟੀਚਰਾਂ ਦੀ ਬਦਲੀ ਉਨ੍ਹਾਂ ਦੇ ਯੋਗਤਾ ਦੇ ਆਧਾਰ 'ਤੇ ਆਨਲਾਈਨ ਕੀਤੀ ਜਾ ਚੁੱਕੀ ਹੈ।