ਵਿਜੀਲੈਂਸ ਵਿਭਾਗ ਦੀ ਟੀਮ ਨੇ ਪਟਵਾਰੀ ਕੀਤਾ ਰੰਗੇ ਹੱਥੀ ਕਾਬੂ - Patwari
ਸ੍ਰੀ ਫਤਿਹਗੜ੍ਹ ਸਾਹਿਬ: ਵਿਜੀਲੈਂਸ ਦੇ ਫਲਾਇੰਗ ਸਕੁਆਇਡ ਵਿਭਾਗ ਦੀ ਟੀਮ ਵੱਲੋਂ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਸਬ ਡਿਵੀਜ਼ਨ ਅਮਲੋਹ ਵਿਖੇ ਰੇਡ ਦੌਰਾਨ ਪਟਵਾਰੀ ਰੇਸ਼ਮ ਸਿੰਘ ਨੂੰ ਰੰਗੇ ਹੱਥੀਂ ਦੋ ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਹੈ । ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਟਵਾਰੀ ਵੱਲੋਂ ਪੁਲਿਸ ਦੇ ਸਾਬਕਾ ਸਬ ਇੰਸਪੈਕਟਰ ਕੋਲੋਂ ਜ਼ਮੀਨ ਦੇ ਤਬਾਦਲੇ ਲਈ 22 ਹਜ਼ਾਰ ਰੁਪਏ ਮੰਗੇ ਸਨ, ਜਿਸ ਵਿੱਚੋਂ 20 ਹਜ਼ਾਰ ਰੁਪਏ ਦਿੱਤੇ ਜਾ ਚੁੱਕੇ ਸਨ ਅਤੇ 2 ਹਜਾਰ ਰੁਪਏ ਦੇਣੇ ਬਾਕੀ ਸਨ ਤੇ ਵਿਜੀਲੈਂਸ ਵਿਭਾਗ ਵੱਲੋਂ ਰੇਡ ਕਰਕੇ ਉਸ ਕੋਲੋਂ 2 ਹਜ਼ਾਰ ਰੁਪਏ ਰੰਗੇ ਹੱਥੀਂ ਬਰਾਮਦ ਕੀਤੇ ਗਏ।