ਵਿਦਿਆਰਥੀ ਦੀ ਮਜ਼ਬੂਤ ਨੀਹ ਦੇ ਲਈ ਪਹਿਲੇ ਪੰਜ ਸਾਲ ਅਹਿਮ: ਮੈਡਮ ਪ੍ਰਿਅੰਕਾ
ਸ੍ਰੀ ਆਨੰਦਪੁਰ ਸਾਹਿਬ: ਕੇਂਦਰੀ ਸਰਕਾਰ ਨੇ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 ਦਾ ਐਲਾਨ ਕਰ ਦਿੱਤਾ ਹੈ। ਕੇਂਦਰ ਵਿੱਚ ਸੱਤਾਧਾਰੀ ਪਾਰਟੀ, ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਅਤੇ ਉਸ ਨਾਲ ਜੁੜੇ ਸੰਗਠਨਾਂ ਅਤੇ ਕੁਝ ਹੋਰ ਮਾਹਿਰਾਂ ਨੇ ਇਸਦਾ ਸਵਾਗਤ ਕੀਤਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਮਧੂਬਨ ਵਾਟਿਕਾ ਪਬਲਿਕ ਸਕੂਲ ਦੀ ਪ੍ਰਿੰਸੀਪਲ ਮੈਡਮ ਪ੍ਰਿਅੰਕਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਵਿੱਚ ਪਹਿਲਾ ਤੋਂ ਹੀ ਨਰਸਰੀ, ਕੇ.ਜੀ ,ਯੂ.ਕੇ. ਜੀ, ਦੀ ਪੜ੍ਹਾਈ ਕਰਵਾ ਕੇ ਬੱਚਿਆ ਨੂੰ ਪਹਿਲੀ ਕਲਾਸ ਤੱਕ ਲੈ ਕੇ ਜਾਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜੋ ਨਵੀਂ ਪਾਲਿਸੀ ਜਾਰੀ ਹੋਈ ਹੈ, ਉਸ ਦਾ ਸਕੂਲ ਪ੍ਰਬੰਧਕਾਂ 'ਤੇ ਕੋਈ ਅਸਰ ਨਹੀਂ ਪਵੇਗਾ। ਸਗੋਂ ਵਿਦਿਆਰਥੀਆ ਦਾ ਮਾਨਸਿਕ ਵਿਕਾਸ ਵਧੀਆ ਤਰੀਕੇ ਨਾਲ ਹੋ ਸਕੇਗਾ।