ਵਿਆਹੀ ਔਰਤ ਨਾਲ ਨੌਜਵਾਨ ਨੂੰ ਰਿਸ਼ਤਾ ਰੱਖਣਾ ਪਿਆ ਮਹਿੰਗਾ, ਵਾਪਰਿਆ ਇਹ ਭਾਣਾ... - ਨੌਜਵਾਨ ਨੂੰ ਰਿਸ਼ਤਾ
ਕਪੂਰਥਲਾ: ਫਗਵਾੜਾ ਦੇ ਮੁਹੱਲਾ ਖਲਵਾੜਾ ਗੇਟ ਵਿੱਚ ਉਸ ਵੇਲੇ ਅਣਸੁਖਾਵਾਂ ਮਾਹੌਲ ਹੋ ਗਿਆ। ਜਦੋਂ ਕੁਝ ਵਿਅਕਤੀ ਇਕ ਲੜਕੇ ਤੇ ਪੂਰੀ ਤਰ੍ਹਾਂ ਝਪਟ ਪਏ। ਉਸ ਦੀ ਬੁਰੀ ਤਰ੍ਹਾਂ ਕੁੱਟ ਮਾਰ ਕਰਨ ਲੱਗ ਪਏ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਨੇ ਦੱਸਿਆ ਕਿ ਖਲਵਾੜਾ ਗੇਟ ਵਿੱਚ ਰਹਿਣ ਵਾਲੀ ਇੱਕ ਵਿਆਹੀ ਔਰਤ ਜੋ ਕਿ ਪਿਛਲੇ ਇੱਕ ਸਾਲ ਤੋਂ ਉਸ ਨਾਲ ਰਿਸ਼ਤੇ ਵਿੱਚ ਸੀ। ਪਰੰਤੂ ਕੁਝ ਕਾਰਨਾਂ ਕਰਕੇ ਉਸ ਮਹਿਲਾ ਨਾਲ ਤਾਲਮੇਲ ਵਿਗੜ ਗਿਆ ਤੇ ਬਾਅਦ ਵਿੱਚ ਉਸਨੇ ਮੈਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਅਖੀਰ ਬੀਤੇ ਦਿਨ ਕੁਝ ਵਿਅਕਤੀਆਂ ਨੂੰ ਬੁਲਾ ਕੇ ਮੇਰੇ ’ਤੇ ਜਾਨਲੇਵਾ ਹਮਲਾ ਕਰਵਾ ਦਿੱਤਾ ਤੇ ਮੇਰੀ ਕੁੱਟਮਾਰ ਦੀ ਵੀਡਿਓ ਵੀ ਵਾਇਰਲ ਕਰ ਦਿੱਤੀ। ਉਥੇ ਹੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੀੜਤ ਦੇ ਬਿਆਨਾਂ ਦੇ ਅਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ।