ਇਕਾਂਵਾਸ ਕੇਂਦਰ 'ਚ ਰੱਖੇ ਵਿਅਕਤੀ ਨੇ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਖੋਲ੍ਹੀ ਪੋਲ, ਵੀਡੀਓ ਵਾਇਰਲ - ਮਾਛੀਵਾੜਾ ਸਾਹਿਬ
ਲੁਧਿਆਣਾ: ਮਾਛੀਵਾੜਾ ਸਾਹਿਬ ਵਿੱਚ ਸਰਕਾਰੀ ਸਕੂਲ ਜੋ ਕਿ ਪੁਲਿਸ ਥਾਣੇ ਦੇ ਸਾਹਮਣੇ ਹੈ, ਉਸ ਸਕੂਲ ਵਿੱਚ ਕੁਝ ਵਿਅਕਤੀਆਂ ਨੂੰ ਇਕਾਂਤਵਾਸ ਲਈ ਰੱਖਿਆ ਹੋਇਆ ਹੈ। ਇਕਾਂਤਵਾਸ ਕੀਤੇ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਨੇ ਇਕਾਂਤਵਾਸ ਕੇਂਦਰ ਦੀ ਇੱਕ ਵਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਹੈ। ਉਹ ਵੀਡੀਓ ਵਿੱਚ ਪ੍ਰਸ਼ਾਸਨ ਦੇ ਪ੍ਰਬੰਧਾ ਦੀ ਪੋਲ ਖੋਲ੍ਹਦਾ ਨਜ਼ਰ ਆ ਰਿਹਾ ਹੈ। ਇਸ ਸਬੰਧੀ ਜਦੋਂ ਸਮਰਾਲਾ ਦੇ ਡੀਐੱਸਪੀ ਹਰਿੰਦਰ ਮਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀਆਂ ਜੋ ਸਮੱਸਿਆਵਾਂ ਹਨ, ਉਨ੍ਹਾਂ ਦਾ ਹੱਲ ਕਰ ਦਿੱਤਾ ਗਿਆ ਹੈ।