ਕਪੂਰਥਲਾ ਦੇ ਮਾਰੇ ਕਾਂਗਰਸੀ ਵਰਕਰ ਦੀ ਮੌਤ ਤੋਂ ਪਹਿਲਾਂ ਦੀ ਵੀਡੀਓ ਵਾਇਰਲ - ਕਪੂਰਥਲਾ ਕਾਂਗਰਸ ਵਰਕਰ ਦਾ ਕਤਲ
ਕਪੂਰਥਲਾ: ਕਾਲਾ ਸੰਘਿਆ ਵਿੱਚ ਬੀਤੇ ਐਤਵਾਰ ਨੂੰ ਮਾਰੇ ਗਏ ਇੱਕ ਕਾਂਗਰਸੀ ਵਰਕਰ ਦੀ ਮੌਤ ਤੋਂ ਪਹਿਲਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ, ਜਿਸ ਵਿੱਚ ਉਹ ਆਪਣੀ ਹੱਤਿਆ ਦਾ ਡਰ ਜ਼ਾਹਰ ਕਰ ਰਿਹਾ ਹੈ। ਇਸ ਵੀਡੀਓ ਵਿੱਚ, ਕਾਂਗਰਸ ਦੇ ਕਾਰਕੁਨ ਬਲਕਾਰ ਸਿੰਘ ਉਰ਼ਫ ਮੰਤਰੀ ਨੇ ਇੱਕ ਵਿਅਕਤੀ ਤੋਂ ਖ਼ੁਦ ਨੂੰ ਪਰਿਵਾਰ ਅਤੇ ਭਰਾਵਾਂ ਲਈ ਜਾਨ ਦਾ ਖ਼ਤਰਾ ਦੱਸਿਆ ਹੈ। ਮ੍ਰਿਤਕ ਦੇ ਭਰਾ ਤੀਰਥ ਸਿੰਘ ਨੇ ਦੋਸ਼ ਲਾਇਆ ਕਿ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਜਦੋਂ ਕਿ ਉਸ ਦੇ ਭਰਾ ਨੇ ਕਤਲ ਦੀ ਸੰਭਾਵਨਾ ਜ਼ਾਹਰ ਕੀਤੀ ਸੀ। ਹੁਣ ਜਦੋਂ ਉਸ ਨੂੰ ਮਾਰ ਦਿੱਤਾ ਗਿਆ ਹੈ, ਪੁਲਿਸ ਅਜੇ ਵੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ ਹੈ।