ਵੀਡੀਓ ਵਾਇਰਲ:ਦਿਨ ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ - ਨਵਾਂਸ਼ਹਿਰ
ਨਵਾਂਸ਼ਹਿਰ: ਸੂਬੇ ਵਿੱਚ ਗੁੰਡਾ ਗਰਦੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਅਜਿਹੀ ਹੀ ਘਟਨਾ ਨਵਾਂਸ਼ਹਿਰ ਦੇ ਕਸਬਾ ਔਡ਼ ਵਿਖੇ ਵਾਪਰੀ ਜਿੱਥੇ ਦਿਨ ਦਿਹਾੜੇ ਮੇਨ ਬਜ਼ਾਰ ਚ ਖੜੇ ਮੋਟਰਸਾਈਕਲ ਦੀ ਕੁਝ ਨੌਜਵਾਨਾਂ ਵਲੋਂ ਭੰਨ ਤੋੜ ਕੀਤੀ ਗਈ।ਮੌਕੇ ਤੇ ਮੌਜੂਦ ਲੋਕਾਂ ਨੇ ਉਸ ਦੀ ਵੀਡੀਓ ਬਣਾਈ।ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਕੁਝ ਹਮਲਾਵਰ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਹਨ। ਦੁਕਾਨ ਦੇ ਬਾਹਰ ਖੜੇ ਮੋਟਰਸਾਈਕਲ ਦੀ ਭੰਨ ਤੋੜ ਕਰਕੇ ਬੜੇ ਅਰਾਮ ਨਾਲ ਘਟਨਾਂ ਨੂੰ ਅੰਜਾਮ ਦੇ ਕੇ ਚਲੇ ਜਾਂਦੇ ਹਨ।ਥਾਣਾ ਔਡ਼ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤਕ ਕਿਸੇ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ।