ਬਿਕਰਮ ਮਜੀਠੀਆ ਆਪਣੇ ਪਿਛੋਕੜ ਨੂੰ ਭੁੱਲ ਗਏ ਹਨ- ਵੇਰਕਾ - ਪਿਛੋਕੜ ਨੂੰ ਭੁੱਲ ਗਏ ਹਨ- ਵੇਰਕਾ
ਕਾਂਗਰਸ ਪਾਰਟੀ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੂੰ ਘੇਰਿਆ। ਉਨ੍ਹਾਂ ਨੇ ਕਿਹਾ ਕਿ ਬਿਕਰਮ ਮਜੀਠੀਆ ਆਪਣੇ ਆਪ ਨੂੰ ਅਤੇ ਆਪਣੇ ਪਿਛੋਕੜ ਨੂੰ ਭੁੱਲ ਗਏ ਹਨ। ਗੈਂਗਸਟਰਾਂ ਨੂੰ ਅਕਾਲੀ ਦਲ ਨੇ ਹੀ ਜਨਮ ਦਿੱਤਾ ਹੈ। ਜਿਹੜੇ ਵੀ ਗੈਂਗਸਟਰਾਂ ਜਾਂ ਡਰੱਗ ਮਾਫੀਆ ਜੇਲ੍ਹਾਂ ਤੋਂ ਬਾਹਰ ਘੁੰਮ ਰਹੇ ਹਨ ਉਨ੍ਹਾਂ ਨੂੰ ਜਲਦ ਹੀ ਜੇਲ੍ਹਾਂ ’ਚ ਬੰਦ ਕਰ ਦਿੱਤਾ ਜਾਵੇਗਾ। ਕਾਬਿਲੇਗੌਰ ਹੈ ਕਿ ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਚ ਅਮਨ ਸ਼ਾਂਤੀ ਬਹੁਤ ਖਰਾਬ ਹੈ ਗੈਂਗਸਟਰ ਖੁੱਲ੍ਹੇਆਮ ਗੋਲੀਆਂ ਚਲਾ ਰਹੇ ਹਨ ਅਤੇ ਸਾਲ 2022 ਚ ਹੋਣ ਵਾਲੀਆਂ ਚੋਣਾਂ ਨੂੰ ਕਾਂਗਰਸ ਗੈਂਗਸਟਰਾਂ ਦੇ ਸਿਰ ’ਤੇ ਲੜੇਗੀ।