ਅਕਾਲੀ ਵਰਕਰਾਂ ਨੂੰ ਧਮਕਾ ਰਿਹੈ ਗੱਡੀਆਂ ਦਾ ਕਾਫ਼ਲਾ-ਮਨਪ੍ਰੀਤ ਇਯਾਲੀ
ਮੁੱਲਾਂਪੁਰ ਦਾਖਾ ਜ਼ਿਮਨੀ ਚੋਣ ਨੂੰ ਲੈ ਕੇ ਜਿੱਥੇ ਬੀਤੇ ਦਿਨ ਅਕਾਲੀ ਦਲ ਦਾ ਇੱਕ ਫ਼ਰਦ ਦੇ ਮੁੱਲਾਂਪੁਰ ਦਾਖਾ ਦੇ ਐਸ.ਐਸ.ਪੀ ਨੂੰ ਸ਼ਿਕਾਇਤ ਕੀਤੀ। ਉੱਥੇ ਹੀ ਮਨਪ੍ਰੀਤ ਇਯਾਲੀ ਨੇ ਮੁੜ ਤੋਂ ਫੇਸਬੁੱਕ ਤੇ ਲਾਈਵ ਹੋ ਕੇ ਕੁਝ ਬਾਹਰੀ ਗੱਡੀਆਂ ਨੂੰ ਟਰੇਸ ਕਰਨ ਦੀ ਗੱਲ ਆਖੀ ਹੈ 'ਤੇ ਕਿਹਾ ਕਿ ਇਹ ਗੱਡੀਆਂ ਪਿੰਡਾਂ ਵਿੱਚ ਜਾ ਕੇ ਅਕਾਲੀ ਵਰਕਰਾਂ ਨੂੰ ਧਮਕਾ ਰਹੀਆਂ ਹਨ। ਮਨਪ੍ਰੀਤ ਇਯਾਲੀ ਨੇ ਦੱਸਿਆ ਕਿ ਦਾਖਾ ਦਾ ਮਾਹੌਲ ਕਾਂਗਰਸ ਵੱਲੋਂ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਕਾਂਗਰਸ ਨੂੰ ਆਪਣੀ ਹਾਰ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸੇ ਤੋਂ ਨਹੀਂ ਡਰਦਾ, ਪਰ ਕਿਸੇ ਦਾ ਵੀ ਕੋਈ ਵੱਡਾ ਜਾਨੀ ਨੁਕਸਾਨ ਨਾ ਹੋ ਜਾਵੇ ਉਹ ਇਹ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਡੀਜੀਪੀ, ਪੰਜਾਬ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ।
TAGGED:
ludhiana latest news