ਮਾਨਸਾ ਦੇ ਵੱਖ-ਵੱਖ ਪਿੰਡਾਂ ਤੋਂ ਵੱਡੇ ਕਾਫਲੇ ਰਾਸ਼ਨ ਲੈ ਕੇ ਹੋਏ ਦਿੱਲੀ ਨੂੰ ਰਵਾਨਾ - raw food
ਮਾਨਸਾ: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਕਿਸਾਨ ਦਿੱਲੀ ਬੈਠ ਕੇ ਪ੍ਰਦਰਸ਼ਨ ਕਰ ਰਹੇ ਹਨ। ਉੱਥੇ ਹੀ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚੋਂ ਦਿੱਲੀ ਵੱਲ ਨੂੰ ਕਾਫ਼ਲੇ ਰੇਲ ਗੱਡੀਆਂ ਰਾਹੀਂ ਰਵਾਨਾ ਹੋ ਰਹੇ ਹਨ। ਮਾਨਸਾ ਦੇ ਵੱਖ-ਵੱਖ ਪਿੰਡਾਂ ਵਿੱਚੋਂ ਕਿਸਾਨ ਰਾਸ਼ਨ ਲੈ ਕੇ ਦਿੱਲੀ ਰਵਾਨਾ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸ਼ੌਕ ਨਾਲ ਦਿੱਲੀ ਨਹੀਂ ਜਾ ਰਹੇ, ਸਾਡੀ ਮਜ਼ਬੂਰੀ ਹੈ। ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਜ਼ਿਆਦਾ ਵੱਡੇ ਕਾਫ਼ਲੇ ਦਿੱਲੀ ਕੁੱਚ ਕਰਨਗੇ।