ਮੀਂਹ ਪੈਣ ਨਾਲ ਸਬਜ਼ੀਆਂ ਦੇ ਭਾਅ ਚੜ੍ਹੇ ਅਸਮਾਨੀ - ਸਬਜ਼ੀਆਂ ਦੇ ਭਾਅ
ਬਰਨਾਲਾ: ਇੱਕ ਪਾਸੇ ਕੋਰੋਨਾ ਮਹਾਂਮਾਰੀ ਨੇ ਆਮ ਲੋਕਾਂ ਦਾ ਜਿਉਣਾ ਔਖਾ ਕਰ ਰੱਖਿਆ ਹੈ। ਦੂਜੇ ਪਾਸੇ ਮੌਨਸੂਨ ਕਾਰਨ ਸਬਜ਼ੀਆਂ ਦੇ ਭਾਅ ਵੀ ਆਸਮਾਨ 'ਤੇ ਚੜ੍ਹ ਗਏ ਹਨ। ਇਸ ਸਬੰਧੀ "ਈਟੀਵੀ ਭਾਰਤ" ਨਾਲ ਗੱਲਬਾਤ ਕਰਦਿਆਂ ਸਬਜ਼ੀ ਖਰੀਦ ਰਹੇ ਗਾਹਕਾਂ ਨੇ ਦੱਸਿਆ ਕਿ ਮੀਂਹ ਪੈਂਦਿਆਂ ਹੀ ਹਰ ਸਬਜ਼ੀ ਦੇ ਭਾਅ ਦੁੱਗਣੇ ਹੋ ਗਏ ਹਨ। ਜਿਹੜੀ ਸਬਜੀ 15 ਤੋਂ 20 ਰੁਪਏ ਵਿਕਦੀ ਸੀ, ਉਸ ਦੇ ਰੇਟ 50 ਰੁਪਏ ਤੱਕ ਪਹੁੰਚ ਗਏ ਹਨ। ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਕਾਰਨ ਜਿੱਥੇ ਲੋਕਾਂ ਦੇ ਕਾਰੋਬਾਰ ਪਹਿਲਾਂ ਹੀ ਬੰਦ ਹਨ ਤੇ ਹੁਣ ਸਬਜ਼ੀਆਂ ਦੇ ਭਾਅ ਵਧਣ ਨਾਲ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।