ਹੁਣ ਚੰਡੀਗੜ੍ਹ ਦੇ ਸੈਕਟਰ 17 ਬੱਸ ਸਟੈਂਡ 'ਚ ਲੱਗੇਗੀ ਸਬਜ਼ੀ ਮੰਡੀ - ਪੰਜਾਬ ਕਰਫ਼ਿਊ
ਚੰਡੀਗੜ੍ਹ: ਸੈਕਟਰ 26 ਦੀ ਸਬਜ਼ੀ ਮੰਡੀ ਨੂੰ ਸੈਕਟਰ 17 ਦੇ ਬੱਸ ਸਟੈਂਡ ਵਿੱਚ ਸ਼ਿਫਟ ਕਰਨ ਦੇ ਵਿਚਾਰ ਕੀਤੇ ਜਾ ਰਹੇ ਹਨ। ਚੰਡੀਗੜ੍ਹ ਦੀ ਸੈਕਟਰ 26 ਦੀ ਸਬਜ਼ੀ ਮੰਡੀ ਸ਼ਹਿਰ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਹੈ, ਜਿੱਥੇ ਲੋਕ ਸਬਜ਼ੀ ਦੇ ਨਾਲ ਨਾਲ ਹੋਰ ਵੀ ਬਹੁਤ ਖਰੀਦਦਾਰੀ ਕਰਨ ਆਉਂਦੇ ਹਨ। ਇਸ ਸਬਜ਼ੀ ਮੰਡੀ ਨੂੰ ਸ਼ਿਫ਼ਟ ਕਰਨ ਬਾਰੇ ਇਸ ਲਈ ਵਿਚਾਰ ਕੀਤਾ ਜਾ ਰਿਹਾ ਹੈ ਕਿਉਂਕਿ ਸੈਕਟਰ 26 ਦੇ ਨਾਲ ਲਗਦੇ ਬਾਪੂ ਧਾਮ ਇਲਾਕੇ ਵਿੱਚ 50 ਤੋਂ ਵੱਧ ਕੋਰੋਨਾ ਵਾਇਰਸ ਦੇ ਮਾਮਲੇ ਆ ਚੁੱਕੇ ਹਨ।