ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਕੀਤੀਆਂ ਦਾਖ਼ਲ - Shiromani Akali Dal candidates
ਪਟਿਆਲਾ: ਨਾਭਾ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਦਾਖ਼ਲ ਕਰਨ ਵਿੱਚ ਹਰ ਸਿਆਸੀ ਪਾਰਟੀ ਪੱਬਾਂ ਭਾਰ ਹੈ। ਇਸ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ । ਇਸ ਮੌਕੇ 'ਤੇ ਨਾਭਾ ਦੇ ਐੱਸਡੀਐੱਮ ਰਿਟਰਨ ਕਮ ਆਫਿਸਰ ਕਾਲਾ ਰਾਮ ਕਾਂਸਲ ਨੇ ਨਾਮਜ਼ਦਗੀਆਂ ਲਈਆਂ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਕੌਂਸਲ ਦੇ ਮੈਂਬਰ ਅਸ਼ੋਕ ਕੁਮਾਰ ਬਾਂਸਲ ਨੇ ਕਿਹਾ ਕਿ ਸਾਡੇ ਉਮੀਦਵਾਰਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਵੋਟਰ ਵੀ ਅਕਾਲੀ ਦਲ ਦੇ ਨਾਲ ਹਨ ਅਤੇ ਅਸੀਂ ਭਾਰੀ ਬਹੁਮੱਤ ਦੇ ਨਾਲ ਜਿੱਤ ਪ੍ਰਾਪਤ ਕਰਾਂਗੇ।