ਤਰਨਤਾਰਨ ਡੀ.ਸੀ. ਦਫਤਰ ਅੱਗੇ ਵੱਖ-ਵੱਖ ਪਾਰਟੀਆਂ ਨੇ ਲਾਇਆ ਧਰਨਾ - farmer's protest
ਤਰਨ ਤਾਰਨ: ਵੱਖ-ਵੱਖ ਪਾਰਟੀਆਂ ਨੇ ਕੇਂਦਰ ਸਰਕਾਰ ਖਿਲਾਫ ਭਾਰੀ ਨਾਅਰੇ ਬਾਜੀ ਕਰਦਿਆਂ ਤਰਨਤਾਰਨ ਡੀ.ਸੀ. ਦਫਤਰ ਅੱਗੇ ਧਰਨਾ ਲਗਾਇਆ। ਇਸ ਧਰਨੇ 'ਚ ਕਿਸਾਨਾਂ ਦੇ ਹੱਕ ਵਿੱਚ ਸਟੇਜ 'ਤੇ ਆਗੂਆਂ ਨੇ ਬੋਲਦਿਆਂ ਹੋਇਆਂ ਕਿਹਾ ਕਿ ਹਮੇਸ਼ਾ ਹੀ ਕੇਂਦਰ ਸਰਕਾਰ ਕਿਸਾਨ ਮਾਰੂ ਨੀਤੀਆਂ ਬਣਾਉਂਦੀ ਹੈ ਅਤੇ ਇਸੇ ਦੇ ਖਿਲਾਫ ਤਰਨਤਾਰਨ ਡੀ.ਸੀ. ਕੰਪਲੈਕਸ ਅੱਗੇ ਧਰਨਾ ਲਗਾਏ ਗਾਏ ਹਨ। ਉਨ੍ਹਾਂ ਕਿਹਾ ਕਿ ਇਹ ਧਰਨਾ ਖੇਤੀ ਕਾਨੂੰਨਾਂ ਰੱਦ ਨਾ ਹੋਣ ਤੱਕ ਜਾਰੀ ਰਹੇਗਾ।