ਭਾਰਤ ਬੰਦ ਦੌਰਾਨ ਵੱਖ-ਵੱਖ ਜਥੇਬੰਦਿਆਂ ਨੇ ਕੇਂਦਰ ਸਰਕਾਰ ਵਿਰੁੱਧ ਕੀਤਾ ਰੋਸ ਮੁਜ਼ਾਹਰਾ - Various organizations staged protest against the central government
ਹੁਸ਼ਿਆਰਪੁਰ ਦੇ ਟਾਂਡਾ ਚੌਂਕ 'ਚ ਭਾਰਤ ਬੰਦ ਮੌਕੇ ਵੱਖ-ਵੱਖ ਜਥੇਬੰਦਿਆਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਮੋਦੀ ਸਰਕਾਰ ਦੇ ਰਾਜ 'ਚ ਵੱਧ ਰਹੀ ਬੇਰੁਜ਼ਗਾਰੀ, ਮਹਿੰਗਾਈ ਆਦਿ ਨੂੰ ਦੇਖਦੇ ਹੋਏ ਕੀਤਾ ਗਿਆ ਹੈ। ਇਸ ਦੇ ਨਾਲ ਪ੍ਰਦਰਸ਼ਨਕਾਰੀ ਨੇ ਰੋਡ ਜਾਮ ਕੀਤਾ ਹੋਇਆ ਹੈ। ਜਿਸ ਨਾਲ ਆਵਾਜਾਈ 'ਚ ਕਾਫੀ ਜਿਆਦਾ ਮੁਸ਼ਕਲ ਹੋ ਰਹੀ ਹੈ।