ਫ਼ਿਰੋਜ਼ਪੁਰ 'ਚ ਵਾਲਮੀਕਿ ਸਮਾਜ ਕਰ ਰਿਹਾ ਸ਼ਾਂਤੀ ਨਾਲ ਰੋਸ ਪ੍ਰਦਸ਼ਨ - ਰਾਮ ਸੀਆ ਕੇ ਲਵ ਕੁਸ਼
ਫ਼ਿਰੋਜ਼ਪੁਰ 'ਚ ਕਲਰਜ਼ ਟੀ.ਵੀ. ਚੈਨਲ ’ਤੇ ਪ੍ਰਸਾਰਿਤ ਹੁੰਦੇ ਧਾਰਮਿਕ ਸੀਰੀਅਲ 'ਰਾਮ ਸੀਆ ਕੇ ਲਵ ਕੁਸ਼' ਵਿੱਚ ਮਹਾਂਰਿਸ਼ੀ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਬਾਰੇ ਵਿੱਚ ਗਲਤ ਦਿਖਾਇਆ ਗਿਆ ਹੈ, ਜਿਸ ਨੂੰ ਲੈ ਕੇ ਸੂਬੇ ਭਰ 'ਚ ਵਾਲਮੀਕਿ ਸਮਾਜ ਵਲੋਂ ਰੋਸ ਪ੍ਰਦਸ਼ਨ ਕੀਤਾ ਜਾ ਰਿਹਾ ਹੈ। ਪੰਜਾਬ 'ਚ ਬੰਦ ਦੇ ਸੱਦੇ ਤੋਂ ਬਾਅਦ ਜ਼ਿਲ੍ਹਾ ਡੀ.ਸੀ. ਨੇ ਸਾਰੇ ਜ਼ਿਲ੍ਹੇ ਦੇ ਕੇਬਲ ਨੈੱਟਵਰਕ ਨੂੰ ਇਕ ਚਿੱਠੀ ਕੱਢ ਕੇ ਹਦਾਇਤ ਜਾਰੀ ਕੀਤੀ ਹੈ ਕਿ ਇਸ ਸ਼ੋਅ ਦੇ ਪ੍ਰਸਾਰਣ 'ਤੇ ਜਲਦ ਰੋਕ ਲਾਈ ਜਾਵੇ ਤਾਂ ਜੋ ਲੋਕਾਂ ਦੇ ਗੁੱਸੇ ਤੇ ਰੋਸ ਨੂੰ ਥੋੜਾ ਘੱਟ ਕੀਤਾ ਜਾ ਸਕੇ। ਵਾਲਮੀਕਿ ਸਮਾਜ ਦੇ ਲੋਕ ਬਜ਼ਾਰਾਂ ਵਿੱਚ ਜਾ ਕੇ ਦੁਕਾਨਾਂ ਨੂੰ ਬੰਦ ਕਰਵਾ ਰਹੇ ਹਨ। ਵਾਲਮੀਕਿ ਸਮਾਜ ਵੱਲੋਂ ਕੀਤੇ ਜਾ ਰਹੇ ਪ੍ਰਦਸ਼ਨ ਤੋਂ ਪੁਲਿਸ ਸ਼ਹਿਰ 'ਚ ਪੂਰੀ ਤਰ੍ਹਾਂ ਮੂਸਤੈਦ ਹੈ। ਪੁਲਿਸ ਨੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਨ ਲਈ ਆਪਣੇ ਪ੍ਰਬੰਧ ਪੁਖ਼ਤਾ ਕੀਤੇ ਹਨ। ਇਸ ਮੌਕੇ ਐਸ.ਪੀ. ਮਨਵਿੰਦਰ ਸਿੰਘ ਨੇ ਕਿਹਾ ਕਿ ਸਾਡੀ ਤਿਆਰੀ ਮੁਕੰਮਲ ਹੈ ਕਿਸੇ ਨੂੰ ਵੀ ਕਾਨੂੰਨ ਹੱਥ ਵਿਚ ਲੈਣ ਨਹੀਂ ਦਿੱਤਾ ਜਾਵੇਗਾ।