ਗਿੱਦੜਬਾਹਾ ਦੇ ਲੋਕਾਂ ਲਈ ਇਹ ਖ਼ਬਰ ਹੈ ਖ਼ਾਸ - ਗਿੱਦੜਬਾਹਾ ਦੇ ਲੋਕਾਂ ਲਈ
ਸ੍ਰੀ ਮੁਕਤਸਰ ਸਾਹਿਬ: ਗਿੱਦੜਬਾਹਾ ਵਿਖੇ ਕੋਰੋਨਾ ਵੈਕਸੀਨ ਲਗਾਉਣ ਦਾ ਕੰਮ ਸਿਵਲ ਹਸਪਤਾਲ ਵਿਖੇ ਚਲ ਰਿਹਾ ਸੀ ਜਿਸਦੀ ਥਾਂ ਬਦਲ ਕੇ ਗਿੱਦੜਬਾਹਾ ਦੀ ਮੰਡੀ ਵਾਲੀ ਧਰਮਸ਼ਾਲਾ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸਐਮਓ ਪਰਮਜੀਤ ਸਿੰਘ ਗੁਲਾਟੀ ਨੇ ਦੱਸਿਆ ਕਿ ਵੈਕਸੀਨੇਸ਼ਨ ਸਿਵਲ ਹਸਪਤਾਲ ਵਿੱਚ ਲਗਾਈ ਜਾਂਦੀ ਸੀ ਉਹ ਹੁਣ ਮੰਡੀ ਵਾਲੀ ਧਰਮਸ਼ਾਲਾ ਵਿੱਚ ਲੱਗਿਆ ਕਰੇਗੀ। ਇਸਦਾ ਕਾਰਨ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਦੋਂ ਲੋਕ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਚ ਵੈਕਸੀਨੇਸ਼ਨ ਲਗਾਉਣ ਆਉਂਦੇ ਹਨ ਤਾਂ ਉੱਥੇ ਭੀੜ ਜਿਆਦਾ ਹੋ ਜਾਂਦੀ ਹੈ। ਸਿਵਲ ਹਸਪਤਾਲ ਚ ਕੋਰੋਨਾ ਮਰੀਜ਼ਾਂ ਦੇ ਲਈ 50 ਬੈੱਡਾਂ ਦਾ ਇੰਤਜਾਮ ਕੀਤਾ ਗਿਆ ਹੈ। ਸਿਵਲ ਹਸਪਤਾਲ ਚ ਕੋਰੋਨਾ ਮਰੀਜ਼ਾੰ ਨੂੰ ਲੋਕੇ ਕੰਮ ਪ੍ਰਭਾਵਿਤ ਨਾ ਹੋਵੇ ਤਾਂ ਕਰਕੇ ਜਗਾਂ ਨੂੰ ਬਦਲਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਧਰਮਸ਼ਾਲਾ ’ਚ ਵੈਕਸਨੀ 9 ਵਜੇ ਤੋਂ ਲੈ ਕੇ 2 ਵਜੇ ਤੱਕ ਲੱਗਿਆ ਕਰੇਗੀ।