ਘਰ ਤੋਂ ਬਾਹਰ ਵੈਕਸੀਨੇਸ਼ਨ ਸਬੰਧੀ ਸਟਿੱਕਰ ਲਗਾ ਕੀਤਾ ਜਾ ਰਿਹਾ ਹੈ ਜਾਗਰੂਕ - ਡਿਪਟੀ ਕਮਿਸ਼ਨਰ ਲੁਧਿਆਣਾ
ਲੁਧਿਆਣਾ: ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਵਲੋਂ ਆਪਣੇ ਘਰ ਦੇ ਬਾਹਰ ਕੋਰੋਨਾ ਸਬੰਧੀ ਸਟਿੱਕਰ ਲਗਾ ਕੇ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਸਬੰਧੀ ਜਾਗਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਕਿ ਇਹ ਸਟਿੱਕਰ ਲਗਾਉਣ ਦਾ ਇਹ ਹੀ ਮਕਸਦ ਹੈ ਕਿ ਲੋਕ ਕੋਰੋਨਾ ਵੈਕਸੀਨ ਨੂੰ ਬਿਨ੍ਹਾਂ ਡਰ ਤੋਂ ਲਗਵਾਉਣ ਤਾਂ ਹੀ ਇਸ ਬਿਮਾਰੀ 'ਤੇ ਜਿੱਤ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਲੋਕਾਂ ਤੋਂ ਅਪੀਲ ਵੀ ਕੀਤੀ ਕਿ ਵੱਧ ਤੋਂ ਵੱਧ ਕੋਰੋਨਾ ਵੈਕਸੀਨੇਸ਼ਨ ਕਰਵਾਈ ਜਾਵੇ।