ਸ੍ਰੀ ਫਤਿਹਗੜ੍ਹ ਸਾਹਿਬ: ਵਪਾਰ ਸੈੱਲ ਵੱਲੋਂ ਲਗਾਇਆ ਗਿਆ ਵੈਕਸੀਨੇਸ਼ਨ ਕੈਂਪ - ਵੈਕਸੀਨੇਸ਼ਨ ਕੈਂਪ
ਸ੍ਰੀ ਫਤਿਹਗੜ੍ਹ ਸਾਹਿਬ: ਜ਼ਿਲ੍ਹੇ ਚ ਵਪਾਰ ਸੈੱਲ ਵੱਲੋਂ ਸਰਹਿੰਦ ਵਿਖੇ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ। ਇਸ ਦੌਰਾਨ ਸਿਵਲ ਹਸਪਤਾਲ ਦੇ ਐਸਐਮਓ ਡਾ. ਕੁਲਦੀਪ ਸਿੰਘ ਦੀ ਅਗਵਾਈ ਚ ਟੀਮ ਨੇ 316 ਵਿਅਕਤੀਆਂ ਦੇ ਕੋਰੋਨਾ ਵੈਕਸੀਨ ਲਗਾਈ। ਇਸ ਦੌਰਾਨ ਵਪਾਰ ਸੈੱਲ ਦੇ ਚੇਅਰਮੈਨ ਗੁਰਸ਼ਰਨ ਬਿੱਟੂ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਜਿਆਦਾ ਖਤਰਨਾਕ ਹੈ ਅਤੇ ਤੇਜੀ ਨਾਲ ਫੈਲਦਾ ਹੈ। ਇਸ ਲਈ ਹਰੇਕ ਵਿਅਕਤੀ ਨੂੰ ਕੋਰੋਨਾ ਵੈਕਸੀਨ ਲਗਵਾਉਣੀ ਚਾਹੀਦੀ ਹੈ। ਕੋਰੋਨਾ ਵੈਕਸੀਨ ਅਤੇ ਸਾਵਧਾਨੀਆਂ ਨਾਲ ਹੀ ਇਸ ਬੀਮਾਰੀ ’ਤੇ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾ ਅਪੀਲ ਕੀਤੀ ਕਿ ਅਫਵਾਹਾਂ ਤੋਂ ਬਚੋ ਅਤੇ ਵੈਕਸੀਨ ਲਗਵਾਓ।