ਜਲੰਧਰ ਪੁਲੀਸ ਲਾਈਨ ਵਿੱਚ ਵੈਕਸੀਨੇਸ਼ਨ ਕੈਂਪ ਦਾ ਆਯੋਜਨ - coronavirus update live
ਜਲੰਧਰ:ਸੂਬੇ ਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਇਸਦੇ ਚੱਲਦੇ ਕੋਰੋਨਾ ਵਾਰੀਰਆ ਦੀ ਸੁਰੱਖਿਆ ਦੇ ਲਈ ਵੈਕਸੀਨੇਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ।ਇਸਦੇ ਚੱਲਦੇ ਹੀ ਜਲੰਧਰ ਪੁਲੀਸ ਲਾਈਨ ਚ ਕੋਵਿਡ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ।ਕੈਂਪ ਵਿੱਚ ਪੁਲੀਸ ਲਾਈਨ ਦੇ ਆਸਪਾਸ ਲੋਕਾਂ ਨੂੰ ਵੀ ਬੁਲਾਇਆ ਗਿਆ ।ਇਸ ਕੈਂਪ ਦੀ ਦੇਖ ਰੇਖ ਜਲੰਧਰ ਦੇ ਡੀ ਸੀ ਪੀ ਗੁਰਮੀਤ ਸਿੰਘ ਨੇ ਖੁਦ ਕੀਤੀ। ਇਸ ਕੈਂਪ ਚ ਪੁਲੀਸ ਮੁਲਾਜ਼ਮਾਂ ਨੂੰ ਹੀ ਨਹੀਂ ਬਲਕਿ ਆਸ ਪਾਸ ਦੇ ਖੇਤਰਾਂ ਤੋਂ ਵੀ ਸੀਨੀਅਰ ਸਿਟੀਜ਼ਨ ਨੂੰ ਕੋਰੋਨਾ ਵੈਕਸੀਨ ਦੀ ਡੋਜ਼ ਦਿੱਤੀ ਗਈ।ਇਸ ਕੈਂਪ ਵਿਚ ਡੀਸੀਪੀ ਗੁਰਮੀਤ ਸਿੰਘ ਵਲੋਂ ਬਜ਼ੁਰਗਾਂ ਨੂੰ ਵੈਕਸੀਨ ਦੇ ਬਾਰੇ ਜਾਣਕਾਰੀ ਦਿੱਤੀ।ਇਸਦੇ ਨਾਲ ਹੀ ਉਨਾਂ ਲੋਕਾਂ ਨੂੰ ਵੀ ਕੋਰੋਨਾ ਕਾਲ ਚ ਪੁਲਿਸ ਦਾ ਸਾਥ ਦੇਣ ਦੀ ਅਪੀਲ ਕੀਤੀ।