ਚੰਡੀਗੜ੍ਹ ਵਿੱਚ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ ਕਰਫਿਊ: ਯੂਟੀ ਐਡਵਾਈਜ਼ਰ - Chandigarh update
ਚੰਡੀਗੜ੍ਹ: ਰੈੱਡ ਜ਼ੋਨ ਤੋਂ ਬਾਅਦ ਹੁਣ ਚੰਡੀਗੜ੍ਹ ਨੂੰ ਕੰਟੋਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਅਪ੍ਰੈਲ ਤੋਂ ਬਾਅਦ ਜੋ ਸਹੂਲਤਾਂ ਚੰਡੀਗੜ੍ਹ ਨੂੰ ਮਿਲਿਆਂ ਸਨ, ਉਹ ਰੋਕ ਦਿੱਤੀਆ ਗਈਆਂ ਹਨ। ਇਸ ਬਾਰੇ ਚੰਡੀਗੜ੍ਹ ਦੇ ਯੂਟੀ ਐਡਵਾਈਜ਼ਰ ਮਨੋਜ ਪਰੀਦਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੁਣ ਚੰਡੀਗੜ੍ਹ ਵਿੱਚ ਸਖ਼ਤੀ ਵਧਾ ਦਿੱਤੀ ਗਈ ਹੈ। 3 ਮਈ ਤੱਕ ਸਖ਼ਤੀ ਨਾਲ ਕਰਫ਼ਿਊ ਦੀ ਪਾਲਣਾ ਕਰਨੀ ਪਵੇਗੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵਿੱਚ ਇਹ ਵੀ ਨਿਰਦੇਸ਼ ਜਾਰੀ ਹੋਏ ਹਨ ਕਿ ਹੁਣ ਜੋ ਵੀ ਬੁਖਾਰ ਜਾਂ ਫਿਰ ਖੰਘ ਜ਼ੁਕਾਮ ਦੀ ਦਵਾਈ ਖਰੀਦੇਗਾ, ਉਸ ਦਾ ਇੱਕ ਰਿਕਾਰਡ ਰੱਖਿਆ ਜਾਵੇਗਾ।