ਕੋਰੋਨਾ ਨੂੰ ਲੈ ਕੇ ਚੰਡੀਗੜ੍ਹ ਐਡਮਿਨੀਸਟ੍ਰੇਟਰ ਵੀਪੀ ਬਦਨੌਰ ਹੋਏ ਮੀਡੀਆ ਦੇ ਮੁਖ਼ਾਤਬ - ਵੀਪੀ ਸਿੰਘ ਬਦਨੌਰ
ਚੰਡੀਗੜ੍ਹ: ਯੂਟੀ ਐਡਮਨਿਸਟ੍ਰੇਟਰ ਵੀਪੀ ਸਿੰਘ ਬਦਨੌਰ ਦੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਚੰਡੀਗੜ੍ਹ ਵਿੱਚ ਕੋਰੋਨਾ ਵਾਇਰਸ ਨਾਲ ਪੂਰਾ ਸ਼ਹਿਰ ਇਕਜੁੱਟ ਹੋ ਕੇ ਲੜ ਰਿਹਾ ਹੈ। ਚੰਡੀਗੜ੍ਹ ਦੇ ਲੋਕਾਂ ਨੇ ਇਸ ਮਹਾਂਮਾਰੀ ਦੇ ਦੌਰਾਨ ਪ੍ਰਸ਼ਾਸਨ ਦੀ ਬਹੁਤ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਹਰ ਉਹ ਕੋਸ਼ਿਸ਼ ਕਰ ਰਿਹਾ ਕਿ ਜਿਸ ਨਾਲ ਚੰਡੀਗੜ੍ਹ 'ਚ ਇਸ ਵਾਇਰਸ ਨੂੰ ਖ਼ਤਮ ਕੀਤਾ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ 'ਚ ਤਕਰੀਬਨ 3 ਲੱਖ ਆਰੋਗਯਾ ਸੇਤੂ ਐਪ ਡਾਊਨਲੋਡ ਕਰਵਾਏ ਹਨ ਜਿਸ ਨਾਲ ਕਿ ਲੋਕਾਂ ਨੂੰ ਉਨ੍ਹਾਂ ਦੇ ਨੇੜੇ ਕੋਰੋਨਾ ਸੰਕ੍ਰਮਿਤ ਲੋਕਾਂ ਦਾ ਪਤਾ ਲੱਗ ਸਕੇ।