ਅੰਸਾਰੀ ਨੂੰ ਲੈਣ ਆਇਆ ਯੂਪੀ ਪੁਲਿਸ ਦੀਆਂ ਗੱਡੀਆਂ ਦਾ ਕਾਫਲਾ - pick up Ansari
ਰੂਪਨਗਰ:ਮੁਖ਼ਤਾਰ ਅੰਸਾਰੀ ਨੂੰ ਰੋਪੜ ਜੇਲ੍ਹ ਤੋਂ ਯੂਪੀ ਜੇਲ੍ਹ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ। ਮੁਖ਼ਤਾਰ ਅੰਸਾਰੀ ਨੂੰ ਯੂਪੀ ਜੇਲ੍ਹ ਵਿੱਚ ਸ਼ਿਫਟ ਕਰਨ ਲਈ ਯੂਪੀ ਪੁਲਿਸ ਰੋਪੜ ਜੇਲ੍ਹ ਵਿੱਚ ਗੱਡੀਆਂ ਦੇ ਕਾਫਲੇ ਨਾਲ ਪਹੁੰਚ ਗਈ ਹੈ। ਮੁਖ਼ਤਾਰ ਅੰਸਾਰੀ ਨੂੰ ਲੈ ਕੇ ਜਾਣ ਲਈ ਰੋਪੜ ਜੇਲ੍ਹ ਵਿੱਚ ਕੁੱਲ 9 ਵਾਹਨ ਗਏ ਹਨ। ਜਿਸ ਵਿੱਚ ਇੱਕ ਵਜਰ, 1 ਐਬੂਲੈਂਸ, ਬਾਕੀ ਸੁਰੱਖਿਆ ਦਸਤਾ ਹਨ। ਇਸ ਦੇ ਨਾਲ ਮੁਖਤਾਰ ਨੂੰ ਲੈ ਕੇ ਜਾਣ ਲਈ ਯੂਪੀ ਪੁਲਿਸ ਨੂੰ 80 ਸੁਰੱਖਿਆ ਜਵਾਨਾਂ ਦਾ ਸਾਥ ਹੈ।