ਚੰਡੀਗੜ੍ਹ: ਬੇਮੌਸਮੀ ਮੀਂਹ ਕਾਰਨ ਚਲੀਆਂ ਠੰਡੀਆਂ ਹਵਾਵਾਂ, ਮੌਸਮ ਨੇ ਬਦਲਿਆ ਮਿਜ਼ਾਜ - ਕੋਰੋਨਾ ਵਾਇਰਸ
ਚੰਡੀਗੜ੍ਹ: ਸ਼ਹਿਰ 'ਚ ਪਏ ਤੇਜ਼ ਮੀਂਹ ਤੇ ਠੰਡੀਆਂ ਹਵਾਵਾਂ ਨੇ ਮੌਸਮ ਦਾ ਮਿਜ਼ਾਜ ਬਦਲ ਦਿੱਤਾ ਹੈ। ਮੀਂਹ ਕਾਰਨ ਸ਼ਹਿਰ ਦਾ ਪਾਰਾ ਹੇਠਾਂ ਡਿੱਗ ਗਿਆ ਹੈ। ਦੂਜੇ ਪਾਸੇ ਪੰਜਾਬ ਤੇ ਹਰਿਆਣਾ 'ਚ ਮੀਂਹ ਕਾਰਨ ਖੇਤਾਂ 'ਚ ਖੜ੍ਹੀਆਂ ਕਣਕ ਦੀਆਂ ਫਸਲਾਂ ਨੂੰ ਵੀ ਬਹੁਤ ਨੁਕਸਾਨ ਹੋਇਆ ਹੈ। ਕੋਰੋਨਾਵਾਇਰਸ ਕਾਰਨ ਲੱਗੇ ਕਰਫਿਊ ਕਾਰਨ ਵਾਢੀ 'ਚ ਪਹਿਲਾਂ ਹੀ ਬਹੁਤ ਸਾਰੀਆਂ ਮੁਸ਼ਕੱਲਾਂ ਆ ਰਹੀਆਂ ਸਨ। ਇੱਕ ਪਾਸੇ ਪਰਵਾਸੀ ਮਜ਼ਦੂਰਾਂ ਦੇ ਵਾਪਸ ਚੱਲੇ ਜਾਣਾ, ਕਈ ਥਾਂਵਾ ਤੇ ਕੰਬਾਈਨਾਂ ਦਾ ਫਸਿਆ ਹੋਣਾ ਕਿਸਾਨਾਂ ਲਈ ਪਹਿਲਾਂ ਹੀ ਮੁਸੀਬਤ ਬਣਿਆ ਹੋਇਆ ਸੀ। ਇਸੇ ਦੌਰਾਨ ਮੀਂਹ ਅਤੇ ਗੜ੍ਹੇਮਾਰੀ ਨੇ ਕਿਸਾਨਾਂ ਨੂੰ ਹੋਰ ਮੁਸ਼ਕਲ 'ਚ ਪਾ ਦਿੱਤਾ ਹੈ। ਇਸ ਤਰ੍ਹਾਂ ਕਿਸਾਨਾਂ ਲਈ ਵਾਢੀ ਕਰਨਾ ਅਤੇ ਫਸਲ ਨੂੰ ਮੰਡੀਆਂ ਤੱਕ ਪਹੁੰਚਾਉਣਾ ਹੋਰ ਚੁਣੌਤੀਪੂਰਨ ਹੋ ਗਿਆ ਹੈ।
Last Updated : Apr 19, 2020, 2:49 PM IST