ਅਣਪਛਾਤੇ ਲੋਕਾਂ ਨੇ ਪਰਕਿੰਗ 'ਚ ਖੜ੍ਹੀ ਮੋਟਰਸਾਈਕਲ ਨੂੰ ਲਾਈ ਅੱਗ - ਚੰਡੀਗੜ੍ਹ ਕ੍ਰਾਈਮ ਨਿਊਜ਼
ਚੰਡੀਗੜ੍ਹ :ਕੋਰੋਨਾ ਸੰਕਟ ਦੇ ਮੱਦੇਨਜ਼ਰ ਜਿੱਥੇ ਇੱਕ ਪਾਸੇ ਲੋਕਾਂ ਨੂੰ ਸੁਰੱਖਿਤ ਰੱਖਣ ਲਈ ਸਰਕਾਰ ਵੱਲੋਂ ਕਰਫਿਊ ਲਗਾਇਆ ਗਿਆ ਹੈ, ਉੱਥੇ ਹੀ ਦੂਜੇ ਪਾਸੇ ਕੁੱਝ ਸ਼ਰਾਰਤੀ ਅਨਸਰ ਲੋਕਾਂ ਦਾ ਨੁਕਸਾਨ ਕਰ ਰਹੇ ਹਨ। ਚੰਡੀਗੜ੍ਹ ਦੀ ਧਨਾਸ ਕਲੋਨੀ 'ਚ ਇੱਕ ਅਜਿਹਾ ਹੀ ਮਾਮਲਾ ਚੰਡੀਗੜ੍ਹ ਦੇ ਧਨਾਸ ਇਲਾਕੇ 'ਚ ਸਾਹਮਣੇ ਆਇਆ ਹੈ। ਇੱਥੇ ਕੁੱਝ ਅਣਪਛਾਤੇ ਨੌਜਵਾਨਾਂ ਨੇ ਗੱਲੀ ਦੀ ਪਾਰਕਿੰਗ ਪਾਰਕਿੰਗ 'ਚ ਖੜ੍ਹੀ ਇੱਕ ਮੋਟਰਸਾਈਕਲ ਨੂੰ ਅੱਗ ਲਾ ਦਿੱਤੀ। ਮੋਟਰਸਾਈਕਲ ਨੂੰ ਅੱਗ ਲਗਣ ਬਾਰੇ ਪਤਾ ਲਗਦੇ ਹੀ ਇਲਾਕਾ ਵਾਸੀਆਂ ਨੇ ਦਮਕਲ ਵਿਭਾਗ ਤੇ ਪੁਲਿਸ ਨੂੰ ਸੂਚਨਾ ਦਿੱਤੀ। ਦਮਕਲ ਵਿਭਾਗ ਨੇ ਮੌਕੇ 'ਤੇ ਪੁਜ ਕੇ ਅੱਗ 'ਤੇ ਕਾਬੂ ਪਾਇਆ। ਫਿਲਹਾਲ ਪੁਲਿਸ ਵੱਲੋਂ ਮੋਟਰਸਾਈਕਲ ਦੇ ਮਾਲਕ ਦੀ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਲੋਕਾਂ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਜਾਰੀ ਹੈ।